ਭਗਵੰਤ ਮਾਨ ਨੇ ਕੀਤੀ ਜਾਂਚ ਦੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਰਕਾਰ ਦੇ ਮੌਜੂਦਾ ਸਵਾ ਦੋ ਸਾਲ ਦੇ ਕਾਰਜਕਾਲ ਦੌਰਾਨ ਪੁਲਿਸ ਹਿਰਾਸਤ ਵਿਚ ਡੇਢ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੀਬੀਆਈ ਜਾਂਚ ਮੰਗੀ ਹੈ। ਭਗਵੰਤ ਮਾਨ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਬਹੁਤੇ ਹਿਰਾਸਤੀ ਨਸ਼ਾ ਤਸਕਰੀ ਵਰਗੇ ਸੰਗੀਨ ਜੁਰਮਾਂ ਦਾ ਸਾਹਮਣਾ ਕਰ ਰਹੇ ਹਨ। ਅੰਮ੍ਰਿਤਸਰ ਵਿਚ ਏ.ਐਸ.ਆਈ ਅਵਤਾਰ ਸਿੰਘ ਵੱਲੋਂ ਹਿਰਾਸਤ ਦੌਰਾਨ ਖ਼ੁਦ ਨੂੰ ਗੋਲੀ ਮਾਰ ਲੈਣਾ, ਇਸ ਕੜੀ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਹਿਰਾਸਤੀ ਮੌਤਾਂ ਨਸ਼ਾ ਤਸਕਰੀ ਦੇ ਵੱਡੇ ਰਸੂਖਵਾਨ ਵਪਾਰੀਆਂ ਵਲੋਂ ਕਰਵਾਏ ਸੋਚੇ ਸਮਝੇ ਕਤਲ ਵੀ ਹੋ ਸਕਦੇ ਹਨ। ਇੱਕ ਤੋਂ ਬਾਅਦ ਇੱਕ ਹੋਈਆਂ ਇਹ ਹਿਰਾਸਤੀ ਮੌਤਾਂ ਸ਼ੱਕ ਨੂੰ ਹੋਰ ਡੂੰਘਾ ਕਰਦੀਆਂ ਜਾ ਰਹੀਆਂ ਹਨ।
Check Also
ਨਵਜੋਤ ਸਿੱਧੂ ਦੇ ਹੱਕ ਵਿਚ ਨਿੱਤਰੇ ਸੀਨੀਅਰ ਐਡਵੋਕੇਟ ਐਚ. ਐਸ ਫੂਲਕਾ
ਕਿਹਾ : ਸੰਤੁਲਿਤ ਭੋਜਨ ਹੀ ਜੀਵਨ ਦੀ ਸਭ ਤੋਂ ਚੰਗੀ ਦਵਾਈ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ …