Breaking News
Home / ਪੰਜਾਬ / ਪਟਿਆਲਾ ਪੁਲਿਸ ਨੇ 80 ਲੱਖ ਦੀ ਪੁਰਾਣੀ ਕਰੰਸੀ ਫੜੀ

ਪਟਿਆਲਾ ਪੁਲਿਸ ਨੇ 80 ਲੱਖ ਦੀ ਪੁਰਾਣੀ ਕਰੰਸੀ ਫੜੀ

ਪੁਲਿਸ ਵਲੋਂ ਕੀਤੀ ਜਾ ਰਹੀ ਹੈ ਜਾਂਚ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਪੁਲਿਸ ਵਲੋਂ ਅੱਜ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਫੜੀ ਗਈ ਹੈ। ਪੁਲਿਸ ਨੇ ਇਸ ਕਰੰਸੀ ਨੂੰ ਦੋ ਗੱਡੀਆਂ ਵਿਚੋਂ ਬਰਾਮਦ ਕੀਤਾ ਤੇ ਨਾਲ ਹੀ 3 ਵਿਅਕਤੀ ਵੀ ਗ੍ਰਿਫਤਾਰ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਬਰਾਮਦ ਕੀਤੇ ਗਏ ਪੁਰਾਣੇ ਨੋਟਾਂ ਵਿਚ 500 ਅਤੇ 1000 ਦੇ ਨੋਟ ਸ਼ਾਮਲ ਹਨ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪੁਰਾਣੀ ਕਰੰਸੀ ਇਨ੍ਹਾਂ ਵਿਅਕਤੀਆਂ ਕੋਲ ਕਿੱਥੋਂ ਆਈ ਅਤੇ ਇਹ ਕਿੱਥੇ ਲੈ ਕੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਲੰਘੇ ਸਾਲ 8 ਨਵੰਬਰ ਨੂੰ ਮੋਦੀ ਸਰਕਾਰ ਨੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ ਅਤੇ ਨਵੇਂ ਨੋਟ ਚਲਾਏ ਸਨ।

Check Also

ਜੰਮੂ ਕਸ਼ਮੀਰ ਦੇ ਪੁਣਛ ‘ਚ ਮੁਕਾਬਲੇ ਦੌਰਾਨ ਨਾਇਬ ਸੂਬੇਦਾਰ ਸਮੇਤ 5 ਜਵਾਨ ਸ਼ਹੀਦ

ਤਿੰਨ ਜਵਾਨ ਪੰਜਾਬ, ਇਕ ਯੂ.ਪੀ. ਅਤੇ ਇਕ ਕੇਰਲਾ ਨਾਲ ਸਬੰਧਤ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …