Breaking News
Home / ਪੰਜਾਬ / ਪਾਕਿਸਤਾਨ ਦੇ ਅਜ਼ਾਦੀ ਦਿਹਾੜੇ ਮੌਕੇ ਬਾਰਡਰ ‘ਤੇ ਮਠਿਆਈਆਂ ਦਾ ਨਹੀਂ ਹੋਇਆ ਅਦਾਨ ਪ੍ਰਦਾਨ

ਪਾਕਿਸਤਾਨ ਦੇ ਅਜ਼ਾਦੀ ਦਿਹਾੜੇ ਮੌਕੇ ਬਾਰਡਰ ‘ਤੇ ਮਠਿਆਈਆਂ ਦਾ ਨਹੀਂ ਹੋਇਆ ਅਦਾਨ ਪ੍ਰਦਾਨ

ਈਦ ਮੌਕੇ ਵੀ ਪਾਕਿ ਰੇਂਜਰਾਂ ਨੇ ਨਹੀਂ ਲਈ ਬੀ.ਐਸ.ਐਫ. ਕੋਲੋਂ ਮਠਿਆਈ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦਾ ਅਜ਼ਾਦੀ ਦਿਹਾੜਾ ਅੱਜ ਹੈ। ਂਿੲਸ ਮੌਕੇ ਅੱਜ ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਾਂ ਵਿਚਾਲੇ ਅਟਾਰੀ-ਵਾਹਗਾ ਸਰਹੱਦ ‘ਤੇ ਮਠਿਆਈਆਂ ਦਾ ਅਦਾਨ-ਪ੍ਰਦਾਨ ਨਹੀਂ ਹੋਇਆ। ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਵਿਚ ਕਾਫੀ ਹਲਚਲ ਜਿਹੀ ਮਚੀ ਹੋਈ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਪੁੱਠਾ ਬਿਆਨ ਦੇ ਦਿੰਦਾ ਹੈ। ਪਿਛਲੇ ਦਿਨੀਂ ਈਦ ਦੇ ਤਿਉਹਾਰ ਮੌਕੇ ਪਾਕਿ ਰੇਂਜਰਾਂ ਨੇ ਬੀ.ਐਸ.ਐਫ. ਅਧਿਕਾਰੀਆਂ ਤੋਂ ਕੋਲੋਂ ਮਠਿਆਈਆਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਗੁੱਸੇ ਦੇ ਚੱਲਦਿਆਂ ਅੱਜ ਵੀ ਪਾਕਿਸਤਾਨ ਦੇ ਅਜ਼ਾਦੀ ਦਿਵਸ ਮੌਕੇ ਮਠਿਆਈਆਂ ਦਾ ਅਦਾਨ ਪ੍ਰਦਾਨ ਨਹੀਂ ਹੋਇਆ।

Check Also

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਾਧਨਾ ਹੋਈ ਸਮਾਪਤ

ਅੰਮਿ੍ਰਤਸਰ ’ਚ ਪੰਜਾਬ ਦੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ ਅੰਮਿ੍ਰਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ …