Breaking News
Home / ਪੰਜਾਬ / ਦਸੂਹਾ ਦੇ ਕਿਸਾਨ ਦੀ ਧੀ ਬਣੇਗੀ ਜੱਜ

ਦਸੂਹਾ ਦੇ ਕਿਸਾਨ ਦੀ ਧੀ ਬਣੇਗੀ ਜੱਜ

ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ’ਚ ਮਨਜੋਤ ਕੌਰ ਨੂੰ ਮਿਲਿਆ 38ਵਾਂ ਰੈਂਕ
ਹੁਸ਼ਿਆਰਪੁਰ/ਬਿੳੂਰੋ ਨਿੳੂਜ਼
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤੋਂ ਚਾਰ ਕਿਲੋਮੀਟਰ ਦੂਰ ਖੋਖਰ ਪਿੰਡ ਦੇ ਕਿਸਾਨ ਰਸ਼ਪਾਲ ਸਿੰਘ ਅਤੇ ਜਸਬੀਰ ਕੌਰ ਦੀ ਵੱਡੀ ਧੀ ਮਨਜੋਤ ਕੌਰ ਜੱਜ ਬਣੇਗੀ। ਮਨਜੋਤ ਕੌਰ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਜਨਰਲ ਕੈਟੇਗਰੀ ਵਿਚ 38ਵਾਂ ਰੈਂਕ ਹਾਸਲ ਕਰਕੇ ਇਹ ਨਾਮਣਾ ਖੱਟਿਆ ਹੈ ਅਤੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਮਨਜੋਤ ਕੌਰ ਦੀ ਇਸ ਪ੍ਰਾਪਤੀ ’ਤੇ ਕਿਸਾਨ ਰਛਪਾਲ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਜਾ ਰਹੀ ਮਨਜੋਤ ਕੌਰ ਨੇ ਦੱਸਿਆ ਕਿ ਉਸ ਨੂੰ ਆਪਣੇ ਵਲੋਂ ਕੀਤੀ ਗਈ ਸਖਤ ਮਿਹਨਤ ’ਤੇ ਪੂਰਾ ਭਰੋਸਾ ਸੀ। ਮਨਜੋਤ ਕੌਰ ਨੇ ਦੱਸਿਆ ਕਿ ਉਸ ਨੂੰ ਇਹ ਉਪਲਬਧੀ ਹਾਸਲ ਕਰਨ ਵਿਚ ਪਰਿਵਾਰ ਦਾ ਵੀ ਪੂਰਾ ਸਾਥ ਮਿਲਿਆ ਹੈ। ਮਨਜੋਤ ਕੌਰ ਨੇ ਕਿਹਾ ਕਿ ਉਸਦੇ ਮਾਪੇ ਅਮੀਰ ਨਹੀਂ ਸਨ, ਫਿਰ ਵੀ ਉਸਨੇ ਇਹ ਨਿਸ਼ਚਾ ਕਰ ਲਿਆ ਸੀ ਕਿ ਉਹ ਮਿਹਨਤ ਕਰਕੇ ਜੱਜ ਬਣੇਗੀ। ਜੱਜ ਬਣਨ ਜਾ ਰਹੀ ਮਨਜੋਤ ਕੌਰ ਦਾ ਕਹਿਣਾ ਸੀ ਕਿ ਉਸ ਨੂੰ ਇਸ ਮੰਜ਼ਿਲ ’ਤੇ ਪਹੁੰਚਾਉਣ ਲਈ ਉਸਦੇ ਮਾਪਿਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ। ਮਨਜੋਤ ਕੌਰ ਨੇ ਕਿਹਾ ਕਿ ਉਹ ਅਤੇ ਉਸਦੇ ਮਾਪੇ ਬਹੁਤ ਖੁਸ਼ ਹਨ ਅਤੇ ਇਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ। ਉਸ ਨੇ ਇਹ ਵੀ ਕਿਹਾ ਕਿ ਧੀਆਂ ਨੂੰ ਕਦੇ ਵੀ ਬੋਝ ਨਹੀਂ ਸਮਝਣਾ ਚਾਹੀਦਾ।

 

Check Also

ਭਗਵੰਤ ਮਾਨ ਨੇ ‘ਆਪ’ ਵਿਧਾਇਕਾਂ ਨੂੰ ਕੀਤਾ ਸੁਚੇਤ

ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ …