ਚੰਡੀਗੜ੍ਹ/ਬਿਊਰੋ ਬਿਊਰੋ ਨਿਊਜ਼
ਪੰਜਾਬ ‘ਚ ਲਗਭਗ 65 ਦਿਨਾਂ ਤੋਂ ਬੱਸ ਅੱਡਿਆਂ ਅਤੇ ਪਾਰਕਿੰਗਾਂ ‘ਚ ਖੜ੍ਹੀਆਂ ਬੱਸਾਂ ਕੱਲ੍ਹ ਯਾਨੀ ਬੁੱਧਵਾਰ ਤੋਂ ਸੜਕਾਂ ‘ਤੇ ਦੌੜਨਗੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਬੱਸਾਂ ਵਿਚ ਸਮਰੱਥਾ ਤੋਂ ਅੱਧੀਆਂ ਸਵਾਰੀਆਂ ਨੂੰ ਬਿਠਾਇਆ ਜਾਵੇਗਾ, 50 ਰੂਟਾਂ ‘ਤੇ ਚੱਲਣ ਵਾਲੀਆਂ ਬੱਸਾਂ ਵਿਚ ਸਵਾਰੀਆਂ ਨੂੰ ਟਿਕਟ ਆਨਲਾਈਨ ਲੈਣੀ ਪਵੇਗੀ ਜਾਂ ਸਿਰਫ਼ ਬੱਸ ਸਟੈਂਡ ਦੇ ਕਾਊਂਟਰਾਂ ‘ਤੇ ਹੀ ਮਿਲੇਗੀ। ਜੇਕਰ ਬੱਸ ਵਿਚ 52 ਸੀਟਾਂ ਹਨ ਤਾਂ ਉਸ ਬੱਸ ਵਿਚ ਸਿਰਫ਼ 26 ਵਿਅਕਤੀ ਹੀ ਯਾਤਰਾ ਕਰ ਸਕਣਗੇ। ਬੱਸਾਂ ਨੂੰ ਸੈਨੇਟਾਈਜ਼ ਕਰਨਾ ਲਾਜ਼ਮੀ ਹੋਵੇਗਾ। ਟਰਾਂਸਪੋਰਟਰਾਂ ਨੂੰ ਪੰਜਾਬ ਸਰਕਾਰ ਨੇ ਇਕ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਟਰਾਂਸਪੋਰਟਰਾਂ ਨੂੰ ਲੌਕਡਾਊਨ ਵਾਲੇ ਸਮਾਂ ਦਾ ਕੋਈ ਵੀ ਟੈਕਸ ਸਰਕਾਰ ਨੂੰ ਨਹੀਂ ਦੇਣਾ ਪਵੇਗਾ। ਕੱਲ੍ਹ ਤੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਸੀਮਤ ਹੋਵੇਗੀ ਅਤੇ ਬੱਸਾਂ ਨੂੰ ਰਸਤੇ ‘ਚ ਕਿਤੇ ਨਹੀਂ ਰੋਕਿਆ ਜਾਵੇਗਾ। ਹਾਲਾਂਕਿ ਕੰਟੇਨਮੈਂਟ ਜ਼ੋਨ ‘ਚ ਕੋਈ ਬੱਸ ਨਹੀਂ ਚੱਲੇਗੀ ਅਤੇ ਇਸ ਤੋਂ ਇਲਾਵਾ ਅੰਤਰਰਾਜੀ ਬੱਸ ਸੇਵਾ ਬਾਰੇ ਫੈਸਲਾ ਆਉਂਦੇ ਦਿਨਾਂ ‘ਚ ਲਿਆ ਜਾਵੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …