18.2 C
Toronto
Wednesday, September 23, 2026
spot_img
Homeਭਾਰਤਗੁਰਮੀਤ ਪਿੰਕੀ ਕੋਲੋਂ ਬਹਾਦਰੀ ਮੈਡਲ ਲਿਆ ਵਾਪਸ

ਗੁਰਮੀਤ ਪਿੰਕੀ ਕੋਲੋਂ ਬਹਾਦਰੀ ਮੈਡਲ ਲਿਆ ਵਾਪਸ

ਗੁਰਮੀਤ ਪਿੰਕੀ ਕੋਲੋਂ ਬਹਾਦਰੀ ਮੈਡਲ ਲਿਆ ਵਾਪਸਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਤੇ ਕਈ ਹੋਰਨਾਂ ਕੇਸਾਂ ਵਿੱਚ ਸ਼ਮੂਲੀਅਤ ਕਾਰਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਗੁਰਮੀਤ ਪਿੰਕੀ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਦੇ ਬਹਾਦਰੀ ਮੈਡਲ ਵਾਪਸ ਲੈ ਲਏ ਗਏ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ ਮੱਧ ਪ੍ਰਦੇਸ਼ ਦੇ ਏਸੀਪੀ ਧਰਮਿੰਦਰ ਚੌਧਰੀ ਅਤੇ ਝਾਰਖੰਡ ਦੇ ਸਬ ਇੰਸਪੈਕਟਰ ਲਲਿਤ ਕੁਮਾਰ ਵੀ ਸ਼ਾਮਲ ਹਨ। ਚੌਧਰੀ ਦਾ ਬਹਾਦਰੀ ਮੈਡਲ ਸਤੰਬਰ ਵਿੱਚ ਵਾਪਸ ਲਿਆ ਗਿਆ ਹੈ ਜਦਕਿ ਪਿੰਕੀ ਤੇ ਲਲਿਤ ਕੁਮਾਰ ਦੇ ઠਤਗ਼ਮੇ ਕ੍ਰਮਵਾਰ ਮਈ ਤੇ ਜੂਨ ਵਿੱਚ ਵਾਪਸ ਲੈ ਲਏ ਗਏ ਸਨ।ਗੁਰਮੀਤ ਪਿੰਕੀ ਨੂੰ ਇਹ ਮੈਡਲ ਨੌਕਰੀ ਦੌਰਾਨ ਉਸ ਵੱਲੋਂ ਦਿਖਾਈ ਦਲੇਰੀ ਲਈ ਸੰਨ 1997 ਵਿੱਚ ਉਸ ਵੇਲੇ ਦੀ ਪੰਜਾਬ ਸਰਕਾਰ ਦੇ ਪ੍ਰਸਤਾਵ ‘ਤੇ ਦਿੱਤਾ ਗਿਆ ਸੀ। ਸੰਨ 2006 ਵਿੱਚ ਉਹ ਇੱਕ ਕਤਲ ਕੇਸ ਵਿੱਚ ਦੋਸ਼ੀ ਸਿੱਧ ਹੋ ਗਿਆ ਤੇ ਉਸ ਨੂੰ ਉਮਰ ਕੈਦ ਹੋ ਗਈ। ਬਾਅਦ ਵਿੱਚ ਉਸ ਨੂੰ ਬਰਤਰਫ਼ ਕਰ ਦਿੱਤਾ ਗਿਆ ਸੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਸਬੰਧੀ ਜਾਣਕਾਰੀ ਜੁਲਾਈ 2015 ਵਿੱਚ ਮਿਲੀ ਤੇ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਗਿਆ।

RELATED ARTICLES
POPULAR POSTS