-11.9 C
Toronto
Wednesday, January 28, 2026
spot_img
Homeਕੈਨੇਡਾਕਾਫ਼ਲੇ ਦੀ ਮੀਟਿੰਗ ਹੁਣ ਨਵੀ ਜਗ੍ਹਾ ਤੇ 29 ਸਤੰਬਰ ਨੂੰ

ਕਾਫ਼ਲੇ ਦੀ ਮੀਟਿੰਗ ਹੁਣ ਨਵੀ ਜਗ੍ਹਾ ਤੇ 29 ਸਤੰਬਰ ਨੂੰ

ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਸਤੰਬਰ ਮਹੀਨੇ ਦੀ ਮੀਟਿੰਗ 29 ਸਤੰਬਰ ਨੂੰ ਆਪਣੀ ਨਵੀਂ ਜਗ੍ਹਾ, 10705 ਬਰੈਮਲੀ ਰੋਡ, ਬਰੈਂਪਟਨ ‘ਤੇ ਹੋਵੇਗੀ। ਇਹ ਜਗ੍ਹਾ ਡਿਊਸਾਈਡ ਤੇ ਬਰੈਮਲੀ ਦੇ ਕੋਨੇ ‘ਤੇ ਨਵੀਂ ਬਣੀ ‘ਸਪਰਿੰਗਡੇਲ ਲਾਇਬਰੇਰੀ’ ਹੈ। ਦੁਪਹਿਰ 1.30 ਤੋਂ 4.30 ਵਜੇ ਤੱਕ ਹੋਣ ਜਾ ਰਹੀ ਇਸ ਮੀਟਿੰਗ ਵਿੱਚ ਪ੍ਰਿੰ. ਸਰਵਣ ਸਿੰਘ ਵਾਰਤਿਕ ਦੇ ਮੁਢਲੇ ਗੁਣਾਂ ਬਾਰੇ ਵਿਚਾਰ ਪੇਸ਼ ਕਰਨਗੇ, ਬਰਜਿੰਦਰ ਗੁਲਾਟੀ ਹੁਰੀਂ ਸੁਰਜਨ ਜ਼ੀਰਵੀ ਹੁਰਾਂ ਦੀ ਲਿਖਤ ਸਾਂਝੀ ਕਰਨਗੇ, ਡਾ. ਨਾਹਰ ਸਿੰਘ ਦੀ ਕਿਤਾਬ ”ਪੰਜਾਬ ਦੀ ਲੋਕਧਾਰਾ: ਚਿੰਤਨ ਤੇ ਚੇਤਨਾ” ਰਲੀਜ਼ ਕੀਤੀ ਜਾਵੇਗੀ, ਅਤੇ ਪੰਜਾਬ ਤੋਂ ਕੈਨੇਡਾ ਫੇਰੀ ‘ਤੇ ਆਏ ਪੰਜਾਬੀ ਗ਼ਜ਼ਲਗੋ ਗੁਰਜੀਤ ਸਹੋਤਾ ਰੂ-ਬ-ਰੂ ਹੋਣਗੇ।
ਇਸ ਤੋਂ ਇਲਾਵਾ ਹਾਜ਼ਰ ਕਵੀਆਂ ਦਾ ਕਲਾਮ ਸੁਣਿਆ ਜਾਵੇਗਾ ਅਤੇ ਉਸ ‘ਤੇ ਵਿਚਾਰ ਲਏ ਜਾਣਗੇ। ਆਪ ਸਭ ਨੂੰ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਸਮੇਂ ਸਿਰ ਮੀਟਿੰਗ ਸ਼ੁਰੂ ਕਰ ਸਕੀਏ। ਇਸ ਮੀਟਿੰਗ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਕੁਲਵਿੰਦਰ ਖਹਿਰਾ (647-407-1955), ਪਰਮਜੀਤ ਦਿਓਲ (647-295-7351) ਜਾਂ ਬ੍ਰਜਿੰਦਰ ਗੁਲਾਟੀ (905-804-1805) ਨਾਲ਼ ਰਾਬਤਾ ਕਰ ਸਕਦੇ ਹੋ।

RELATED ARTICLES
POPULAR POSTS