15.5 C
Toronto
Friday, June 5, 2026
spot_img
Homeਕੈਨੇਡਾਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਨਿਵੇਸ਼ ਮਿਸ਼ਨ- ਕੈਨੇਡਾ ਦੇ ਆਰਥਿਕ ਭਵਿੱਖ ਨੂੰ...

ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਨਿਵੇਸ਼ ਮਿਸ਼ਨ- ਕੈਨੇਡਾ ਦੇ ਆਰਥਿਕ ਭਵਿੱਖ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਦੇ ਨਿਊਯਾਰਕ ਦਾ ਪੂੰਜੀ ਨਿਵੇਸ਼ ਮਿਸ਼ਨ ਪੂਰਾ ਕਰ ਲਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਕੈਨੇਡਾ ਦੀ ‘ਗਲੋਬਲ ਇਨਵੈਸਟਮੈਂਟ ਹੱਬ’ ਵਜੋਂ ਸਥਿਤੀ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਅਤੇ ਦੇਸ਼ ਦੇ ਅਰਥਚਾਰੇ ਵਿੱਚ ਮੌਜੂਦ ਮੌਕਿਆਂ ਨੂੰ ਹੋਰ ਵਿਸਥਾਰਿਆ ਹੈ। ਇਸ ਨਾਲ ਦੇਸ਼ ਦੀਆਂ ਸਭ ਕਮਿਊਨਿਟੀਆਂ ਨੂੰ ਲਾਭ ਹੋਵੇਗਾ।
ਨਿਊਯਾਰਕ ਦੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਵਾਂ ਪੂੰਜੀ ਨਿਵੇਸ਼ ਆਕਰਸ਼ਿਤ ਕਰਨ ਲਈ ਪੂੰਜੀ ਨਿਵੇਸ਼ਕਾਂ, ਸੀਈਓਜ਼ ਅਤੇ ਬਿਜ਼ਨੈੱਸ ਲੀਡਰਾਂ ਨਾਲ ਮੁਲਾਕਾਤ ਕੀਤੀ। ਕੈਨੇਡਾ ਸਰਕਾਰ ਊਰਜਾ, ਟ੍ਰਾਂਸਪੋਰਟੇਸ਼ਨ, ਡਾਟਾ ਅਤੇ ਡਿਫੈਂਸ ਖੇਤਰਾਂ ਵਿੱਚ ਅਗਲੇ ਪੰਜ ਸਾਲਾਂ ਦੌਰਾਨ ਇੱਕ ਟ੍ਰਿਲੀਅਨ ਡਾਲਰ ਦਾ ਵੱਡਾ ਪੂੰਜੀ ਨਿਵੇਸ਼ ਲਿਆਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਤੇਜ਼ੀ ਨਾਲ ਬਦਲ ਰਹੇ ਅੰਤਰਰਾਸ਼ਟਰੀ ਹਾਲਾਤ ਦੇ ਮੱਦੇਨਜ਼ਰ ਉੱਚ-ਪੱਧਰੀ ਆਰਥਿਕ ਤਬਦੀਲੀ ਲਿਆਉਣ ਵਿੱਚ ਕੈਨੇਡਾ ਦੁਨੀਆ ਦੇ ਦੇਸ਼ਾਂ ਦੀ ਅਗਵਾਈ ਕਰਨ ਦੀ ਮਜ਼ਬੂਤ ਸਥਿਤੀ ਵਿੱਚ ਹੈ। ਪ੍ਰਧਾਨ ਮੰਤਰੀ ਕਾਰਨੀ ਦੁਆਰਾ ਨਵਾਂ ਪੂੰਜੀ ਨਿਵੇਸ਼ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਨਾਲ ਵਧੀਆ ਤਨਖਾਹਾਂ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ, ਸਥਾਨਕ ਅਰਥਚਾਰਾ ਮਜ਼ਬੂਤ ਹੋਵੇਗਾ ਅਤੇ ਬਰੈਂਪਟਨ ਸਮੇਤ ਸਮੁੱਚੇ ਕੈਨੇਡਾ ਵਿੱਚ ਪਰਿਵਾਰਾਂ ਲਈ ਲੰਬੇ ਸਮੇਂ ਦੀ ਖੁਸ਼ਹਾਲੀ ਯਕੀਨੀ ਬਣੇਗੀ।”
‘ਇਕਨਾਮਿਕ ਕਲੱਬ ਨਿਊਯਾਰਕ’ ਵਿੱਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀਆਂ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੇ ਇਨ੍ਹਾਂ ਦੂਰਦਰਸ਼ੀ ਵਿਚਾਰਾਂ ਨਾਲ ਕੈਨੇਡਾ ਪੂੰਜੀ ਨਿਵੇਸ਼ਕਾਂ ਲਈ ਇੱਕ ਸਥਿਰ, ਭਰੋਸੇਯੋਗ ਅਤੇ ਅੱਗੇ ਵਧਦਾ ਦੇਸ਼ ਵਜੋਂ ਸਥਾਪਿਤ ਹੋ ਰਿਹਾ ਹੈ।
ਕੈਨੇਡਾ ਆਪਣੇ ਮੁੱਢਲੇ ਮਜ਼ਬੂਤ ਅਧਾਰਾਂ ਨਾਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਹ ਵਿਦੇਸ਼ੀ ਸਿੱਧੇ ਪੂੰਜੀ ਨਿਵੇਸ਼ ਲਈ ਇੱਕ ਅਗਾਂਹਵਧੂ ਦੇਸ਼ ਹੈ, ਜੀ-7 ਦੇਸ਼ਾਂ ਵਿੱਚ ਸਭ ਤੋਂ ਘੱਟ ‘ਨੈੱਟ ਡੈੱਬਟ-ਟੂ-ਜੀਡੀਪੀ’ ਅਨੁਪਾਤ ਰੱਖਦਾ ਹੈ, ਉੱਚ ਪੜ੍ਹੀ-ਲਿਖੀ ਵਰਕਫੋਰਸ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਕ੍ਰਿਤ੍ਰਿਮ ਬੁੱਧੀ ਖੇਤਰ ਨਾਲ ਮਜ਼ਬੂਤ ਹੈ, ਅਤੇ 16 ਫਰੀ-ਟਰੇਡ ਸਮਝੌਤਿਆਂ ਰਾਹੀਂ 1.5 ਬਿਲੀਅਨ ਖਪਤਕਾਰਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ।
ਇਸ ਉੱਤੇ ਟਿੱਪਣੀ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਇਨਫਰਾਸਟ੍ਰੱਕਚਰ, ਕਲੀਨ ਐਨਰਜੀ ਅਤੇ ਨਵੀਂ ਖੋਜ ਵਿੱਚ ਕੀਤੇ ਜਾ ਰਹੇ ਪੂੰਜੀ ਨਿਵੇਸ਼ ਸਾਡੀਆਂ ਕਮਿਊਨਿਟੀਆਂ ਨੂੰ ਸਿੱਧਾ ਲਾਭ ਦੇਣਗੇ। ਇਹ ਦੇਸ਼ ਦੀ ਲਚਕੀਲੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਅਤੇ ਕੈਨੇਡੀਅਨ ਵਰਕਰਾਂ ਤੇ ਵਪਾਰ ਦੀ ਸਫਲਤਾ ਲਈ ਵਧੀਆ ਮੌਕੇ ਪ੍ਰਦਾਨ ਕਰਨਗੇ।” ਸਰਕਾਰ ਦੇ ‘ਕੈਪੀਟਲ ਇਨਵੈਸਟਮੈਂਟ ਅਤੇ ਇਨਸੈਂਟਿਵਜ਼ ਪਲੈਨ’ ਤਹਿਤ ਕਰੀਬ 280 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਹੈ, ਜਿਸ ਵਿੱਚ ਪਬਲਿਕ, ਪ੍ਰਾਈਵੇਟ ਅਤੇ ਸਾਂਝੇਦਾਰ ਸੰਸਥਾਵਾਂ ਦੀ ਭਾਗੀਦਾਰੀ ਦੀ ਉਮੀਦ ਹੈ।
ਸੋਨੀਆ ਸਿੱਧੂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਦੇ ਇਹ ਉਪਰਾਲੇ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਗੇ, ਸਥਾਨਕ ਅਰਥਚਾਰੇ ਨੂੰ ਮਜ਼ਬੂਤ ਕਰਨਗੇ, ਇਸ ਖਿੱਤੇ ਵਿੱਚ ਪੂੰਜੀ ਨਿਵੇਸ਼ ਆਕਰਸ ਿਕਰਨਗੇ ਅਤੇ ਭਵਿੱਖ ਵਿੱਚ ਵਰਕਰਾਂ ਲਈ ਨਵੀਆਂ ਅਤੇ ਵਧੀਆ ਨੌਕਰੀਆਂ ਪੈਦਾ ਕਰਨਗੇ।

RELATED ARTICLES
POPULAR POSTS