Breaking News
Home / ਕੈਨੇਡਾ / 6 ਨਵੰਬਰ ਨੂੰ ਦੂਜੀ ਵਾਰ ਪੇਸ਼ ਹੋ ਰਹੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

6 ਨਵੰਬਰ ਨੂੰ ਦੂਜੀ ਵਾਰ ਪੇਸ਼ ਹੋ ਰਹੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

logo-2-1-300x105-3-300x105ਬਰੈਂਪਟਨ : ਜੀ ਟੀ ਏ ਖੇਤਰ ਵਿੱਚ ਨਾਟ-ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨਜ (ਹੈਟਸ-ਅੱਪ) ਵਲੋਂ ਕੁਲਵਿੰਦਰ ਖਹਿਰਾ ਦੇ ਲਿਖੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪਿਛਲੇ ਮਹੀਨੇ ਹੋਈ ਹਾਊਸ ਫੁੱਲ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਲੋਕਾਂ ਦੀ ਜ਼ੋਰਦਾਰ ਮੰਗ ਤੇ ਮਿਤੀ 6 ਨਵੰਬਰ 2016 ਦਿਨ ਐਤਵਾਰ ਸ਼ਾਮ ਦੇ ਠੀਕ 5:00 ਵਜੇ ਬਰੈਂਪਟਨ ਦੇ ਬਰੈਮਲੀ ਸਿਟੀ ਸੈਂਟਰ ਵਿਚਲੀ ਲਾਇਬਰੇਰੀ ਵਿੱਚ ਸਥਿਤ ਲੈਸਟਰ ਬੀ ਪੀਅਰਸਨ ਥੀਏਟਰ ਵਿੱਚ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਰਫ਼ਿਊਜੀਆਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦਾ ਉਕਤ ਨਾਟਕ ਹਾਸਰਸ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ। ਲੋਕਾਂ ਦੀ ਮੁਸ਼ਕਲਾਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਵਾਲੇ ਲੇਖਕ ਕੁਲਵਿੰਦਰ ਖਹਿਰਾ ਦੀ ਕਲਮ ਤੋਂ ਲਿਖੀ ਸਕਰਿਪਟ ਨੂੰ ਹੀਰਾ ਰੰਧਾਵਾ ਦੀ ਨਿਰਦੇਸ਼ਨਾ ਨੇ ਇਸ ਨਾਟਕ ਨੂੰ ਬਹੁਤ ਹੀ ਬੁਲੰਦੀ ਤੇ ਲੈ ਆਂਦਾ ਹੈ ਜਿਸਨੂੰ ਦੇਖ ਕੇ ਹੀ ਮਾਣਿਆ ਜਾ ਸਕਦਾ ਹੈ। ਯਾਦ ਰਹੇ ਕਿ ਪਿਛਲੀ ਪੇਸ਼ਕਾਰੀ ਮੌਕੇ ਇਸ ਨੂੰ ਦੇਖਣ ਲਈ ਆਏ ਕਾਫੀ  ਦਰਸ਼ਕਾਂ ਨੂੰ ਟਿਕਟਾਂ ਨਾ ਮਿਲਣ ਕਾਰਨ ਵਾਪਿਸ ਪਰਤਣਾ ਪਿਆ ਸੀ।
ਇਸ ਵਾਰ ਦਰਸ਼ਕ ਬਹੁਤ ਉਤਸ਼ਾਹ ਦਿਖਾ ਰਹੇ ਹਨ। ਪਰਬੰਧਕਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਵਾਰ ਵੀ ਸ਼ੋਅ ਸੋਲਡ ਆਉਟ ਹੋਵੇਗਾ।
ਨਿਰਦੇਸ਼ਕ ਹੀਰਾ ਰੰਧਾਵਾ ਅਨੁਸਾਰ ਦੁਬਾਰਾ ਪੇਸ਼ਕਾਰੀ ਲਈ ਇਸ ਨਾਟਕ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਲ ਕਰ ਲਈਆਂ ਹਨ। ਜਿਸ ਵਿੱਚ ਜੋਅ ਸੰਘੇੜਾ, ਪਰਮਜੀਤ ਦਿਓਲ, ਰਿੰਟੂ ਭਾਟੀਆ, ਸੁੰਦਰਪਾਲ ਰਾਜਾਸਾਂਸੀ, ਸ਼ਿੰਗਾਰਾ ਸਮਰਾ, ਵਿਵੇਕ ਵਾਲੀਆ, ਭੁਪਿੰਦਰ ਸਿੰਘ, ਕਮਲ ਸ਼ਰਮਾ, ਤਰੁਨ ਵਾਲੀਆ  ਵਰਗੇ ਸੁਲਝੇ ਹੋਏ ਕਲਾਕਾਰ ਕੰਮ ਕਰ ਰਹੇ ਹਨ। ਇਸ ਨਾਟਕ ਦੇ ਪਿੱਠਵਰਤੀ ਗੀਤਾਂ ਨੂੰ ਆਵਾਜ਼ ਜੀ ਟੀ ਏ ਦੇ ਨਾਮਵਰ ਗਾਇਕਾਂ ਇਕਬਾਲ ਬਰਾੜ ਅਤੇ ਸੰਨੀ ਸ਼ਿਵਰਾਜ ਨੇ ਦਿੱਤੀ ਹੈ ਜਦ ਕਿ ਰੌਸ਼ਨੀਆ ਦੀ ਜਿੰਮੇਵਾਰੀ ਰੰਗਕਰਮੀ ਜਸਪਾਲ ਢਿੱਲੋਂ ਨਿਭਾਉਣਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਨਾਟਕ ਨੂੰ ਨਿਰਦੇਸ਼ਨ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਵਿੱਚ ਸਰਗਰਮ ਹੀਰਾ ਰੰਧਾਵਾ ਦੇ ਰਹੇ ਹਨ ਜਿੰਨ੍ਹਾਂ ਨੇ 100 ਤੋਂ ਵੱਧ ਨਾਟਕਾਂ ਨੂੰ ਨਿਰਦੇਸ਼ਨ ਦਿੱਤਾ ਹੈ। ਲੰਬਾ ਸਮਾਂ ਲੋਕ-ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨਾਲ ਕੰਮ ਕਰਨ ਵਾਲੇ ਹੀਰਾ ਰੰਧਾਵਾ ਦੀਆਂ ਪੰਜਾਬੀ ਨਾਟਕ ਖੇਤਰ ਵਿੱਚ ਚਾਰ ਕਿਤਾਬਾਂ ਛਪ ਚੁੱਕੀਆਂ ਹਨ। ਉਕਤ ਨਾਟਕ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ, ਸਪਾਂਸਰਸ਼ਿੱਪ ਜਾਂ ਟਿਕਟਾਂ ਆਦਿ ਲਈ ਹੀਰਾ ਰੰਧਾਵਾ (416-319-0551), ਕੁਲਵਿੰਦਰ ਖਹਿਰਾ (647-407-1955), ਪਰਮਜੀਤ ਦਿਓਲ (647-295-7351) ਜਾਂ ਸਿੰਗਾਰਾ ਸਮਰਾ (416-710-2615 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …