-15.7 C
Toronto
Sunday, February 8, 2026
spot_img
Homeਪੰਜਾਬਦਰਿਆਵਾਂ 'ਚ ਪਾਣੀ ਦਾ ਪੱਧਰ ਵਧਿਆ

ਦਰਿਆਵਾਂ ‘ਚ ਪਾਣੀ ਦਾ ਪੱਧਰ ਵਧਿਆ

8ਗੁਰਦਾਸਪੁਰ ਦੇ ਕਈ ਪਿੰਡਾਂ ਦਾ ਸੰਪਰਕ ਟੁੱਟਿਆ
ਗੁਰਦਾਸਪੁਰ/ਬਿਊਰੋ ਨਿਊਜ਼
ਰਾਵੀ ਤੇ ਹੋਰ ਦਰਿਆਵਾਂ ਵਿੱਚ ਪਾਣੀ ਵਧਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਮਕੌੜਾ ਪੱਤਣ ‘ਤੇ ਪਾਣੀ ਦਾ ਪੱਧਰ 1.70 ਲੱਖ ਕਿਉਸਿਕ ਤੱਕ ਪਹੁੰਚ ਗਿਆ ਹੈ। ਦੂਜੇ ਪਾਸੇ ਦਰਿਆ ਉੱਜ ਤੇ ਰਾਵੀ ਵਿਚਲੇ ਪਾਣੀ ਦਾ ਪੱਧਰ ਵਧਣ ਨਾਲ ਮਕੌੜਾ ਪੱਤਣ ਦੇ ਪਾਰ ਭਰੀਆਲ ਸੈਕਟਰ ਵਿੱਚ ਬਾਰਡਰ ਨਾਲ ਲੱਗਦੇ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ।
ਦੂਜੇ ਪਾਸੇ ਇਸ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਡੀ.ਸੀ. ਗੁਰਦਾਸਪੁਰ ਪ੍ਰਦੀਪ ਸੱਭਰਵਾਲ ਨੇ ਦੱਸਿਆ ਕਿ ਸਧਾਰਨ ਤੌਰ ‘ਤੇ 50 ਹਜ਼ਾਰ ਕਿਉਸਿਕ ਪਾਣੀ ਦਾ ਵਹਾਅ ਰਹਿੰਦਾ ਹੈ। ਬਾਰਡਰ ਦੇ ਨਾਲ ਭਾਰਤ ਦੇ ਤੂਰ, ਚੇਬੇ, ਮੰਮੀ ਚੱਕਰ ਰੰਗਾ, ਝੂਮਰ, ਭਰਿਆਲ, ਕਜਲੇ, ਲਸੀਆਨ ਪਿੰਡ ਪਾਣੀ ਦੀ ਚਪੇਟ ਵਿੱਚ ਹਨ। ਇਹ ਪਿੰਡ ਤਿੰਨ ਪਾਸਿਓਂ ਦਰਿਆ ਤੇ ਚੌਥੇ ਪਾਸੇ ਤੋਂ ਪਾਕਿ ਬਾਰਡਰ ਦੇ ਵਿੱਚ ਹਨ। ਗੁਰਦਾਸਪੁਰ ਵਿੱਚ ਬਿਆਸ ਦਰਿਆ ਨਾਲ ਲੱਗਦੇ ਇਲਾਕੇ ਵਿੱਚ ਪਾਣੀ ਦਾ ਪੱਧਰ ਵਧਣਾ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਦਰਿਆ ਦੇ ਨੇੜੇ ਰਹਿਣ ਵਾਲੇ ਲੋਕ ਆਪਣੇ ਘਰ ਛੱਡ ਆਏ ਹਨ ਤੇ ਹੁਣ ਉਹ ਬੇਘਰੇ ਮਹਿਸੂਸ ਕਰ ਰਹੇ ਹਨ।

RELATED ARTICLES
POPULAR POSTS