-14.6 C
Toronto
Saturday, January 31, 2026
spot_img
Homeਪੰਜਾਬਫਤਹਿਵੀਰ ਦੀ ਮੌਤ 'ਤੇ ਕੈਪਟਨ ਅਮਰਿੰਦਰ ਵਲੋਂ ਦੁੱਖ ਦਾ ਪ੍ਰਗਟਾਵਾ

ਫਤਹਿਵੀਰ ਦੀ ਮੌਤ ‘ਤੇ ਕੈਪਟਨ ਅਮਰਿੰਦਰ ਵਲੋਂ ਦੁੱਖ ਦਾ ਪ੍ਰਗਟਾਵਾ

ਪੂਰੇ ਪੰਜਾਬ ਵਿਚ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਤਹਿਵੀਰ ਸਿੰਘ ਦੀ ਮੌਤ ਤੋਂ ਬਾਅਦ ਟਵੀਟ ਕਰਦਿਆਂ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਤਹਿਵੀਰ ਦੀ ਮੌਤ ਬਹੁਤ ਹੀ ਅਸਹਿ ਹੈ ਅਤੇ ਪਰਮਾਤਮਾ ਉਸਦੇ ਪਰਿਵਾਰ ਨੂੰ ਹੌਸਲਾ ਰੱਖਣ ਦਾ ਬਲ ਬਖਸ਼ੇ।
ਉਧਰ ਦੂਜੇ ਪਾਸੇ ਫਤਹਿਵੀਰ ਦੀ ਮੌਤ ਤੋਂ ਬਾਅਦ ਕੈਪਟਨ ਸਰਕਾਰ ਖਿਲਾਫ ਪੂਰੇ ਪੰਜਾਬ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਫਤਹਿਵੀਰ ਨੂੰ ਬਚਾਉਣ ਵਿਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਅਤੇ ਜੇਕਰ ਸਰਕਾਰ ਵਲੋਂ ਹਿੰਮਤ ਕੀਤੀ ਜਾਂਦੀ ਤਾਂ ਫਤਹਿਵੀਰ ਨੂੰ ਬਚਾਇਆ ਜਾ ਸਕਦਾ ਸੀ ਅਤੇ ਹੁਣ ਚਿੰਤਾ ਜ਼ਾਹਰ ਕਰਨ ਦਾ ਕੀ ਫਾਇਦਾ। ਇਸਦੇ ਚੱਲਦਿਆਂ ਫਤਹਿ ਦੇ ਦਾਦਾ ਨੇ ਅਪੀਲ ਕੀਤੀ ਕਿ ਹੁਣ ਕੋਈ ਧਰਨਾ ਪ੍ਰਦਰਸ਼ਨ ਨਾ ਕੀਤਾ ਜਾਏ ਅਤੇ ਸ਼ਾਂਤੀ ਬਣਾਈ ਰੱਖੀ ਜਾਵੇ।

RELATED ARTICLES
POPULAR POSTS