ਰਾਲੇਗਨ ਸਿੱਧੀ : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਹ ਕੇਂਦਰ ਵਿੱਚ ਲੋਕਪਾਲ ਦੀ ਨਿਯੁਕਤੀ ਵਿੱਚ ਦੇਰ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਦੋ ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਉਨ੍ਹਾਂ ਦੀ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦੇਣ। ਅੰਨਾ ਹਜ਼ਾਰੇ ਨੇ ਕਿਹਾ, ”ਮੈਂ ਮਹਾਰਾਸ਼ਟਰ ਵਿੱਚ ઠਅਹਿਮਦਨਗਰ ਜ਼ਿਲ੍ਹੇ ਦੇ ਆਪਣੇ ਪਿੰਡ ਰਾਲੇਗਨ ਸਿੱਧੀ ਵਿੱਚ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜੈਅੰਤੀ ‘ਤੇ ਭੁੱਖ ਹੜਤਾਲ ਕਰਾਂਗਾ।” ਉਨ੍ਹਾਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਲੋਕਪਾਲ ਦੀ ਨਿਯੁਕਤੀ ਕਰਨਗੇ ਅਤੇ ਸੰਸਦ ਵੱਲੋਂ ਪਾਸ ਅਤੇ ਰਾਸ਼ਟਰਪਤੀ ਦੁਆਰਾ 2014 ਵਿੱਚ ਹਸਤਾਖ਼ਰ ਕੀਤੇ ਗਏ ਲੋਕਪਾਲ ਬਿੱਲ ਨੂੰ ਅੱਗੇ ਤੋਰਨਗੇ। ਹਜ਼ਾਰੇ ਨੇ ਕਿਹਾ, ”ਲੇਕਿਨ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਨੂੰ ਲੈ ਕੇ ਇਸ ਸਰਕਾਰ ਕੋਲ ਇੱਛਾਸ਼ਕਤੀ ਦੀ ਕਮੀ ਹੈ ਅਤੇ ਇਸ ਲਈ ਉਹ ਬਹੁਤ ਸਾਰੇ ਕਾਰਨ ਦੱਸ ਰਹੀ ਹੈ ਅਤੇ ਲੋਕਪਾਲ ਦੀ ਨਿਯੁਕਤੀ ਨੂੰ ਦੇਰੀ ਕਰ ਰਹੀ ਹੈ।” ਲੋਕਪਾਲ ਅੰਦੋਲਨ ਦਾ ਚਿਹਰਾ ਰਹੇ ਹਜ਼ਾਰੇ ਨੇ 2011 ਵਿੱਚ 12 ਦਿਨ ਤਕ ਭੁੱਖ ਹੜਤਾਲ ਕੀਤੀ ਸੀ। ਹਜ਼ਾਰੇ ਦੇ ਅੰਦੋਲਨ ਨੂੰ ਸਮੁੱਚੇ ਦੇਸ਼ ਦਾ ਸਮਰਥਨ ਮਿਲਿਆ ਸੀ ਇਸ ਦੇ ਚਲਦੇ ਸਰਕਾਰ ਨੇ ਲੋਕਪਾਲ ਬਿੱਲ ਪਾਸ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਲੋਕਪਾਲ ਲਈ ਸਰਚ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ‘ਤੇ ਕੇਂਦਰ ਦੇ ਜਵਾਬ ‘ਤੇ ਅਸਿਹਮਤੀ ਜਤਾਈ ਸੀ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …