ਕਿਹਾ, ਨਸ਼ਾ ਤਸਕਰੀ ਮਾਮਲੇ ‘ਚ ਮਜੀਠੀਆ ਖਿਲਾਫ ਹੋਵੇ ਸੀਬੀਆਈ ਜਾਂਚ
ਬਠਿੰਡਾ/ਬਿਊਰੋ ਨਿਊਜ਼
ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਗਦੀਸ਼ ਭੋਲਾ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਭੋਲਾ ਨੇ ਕਿਹਾ ਕਿ ਸੀ.ਬੀ.ਆਈ. ਜਾਂਚ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਗਦੀਸ਼ ਭੋਲਾ ਬਠਿੰਡਾ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਪੇਸ਼ ਹੋਇਆ ਸੀ। ਭੋਲਾ ਵਿਰੁੱਧ ਰਾਮਪੁਰਾ ਫੂਲ ਥਾਣਾ ਵਿੱਚ ਨਸ਼ੇ ਨਾਲ ਫੜੇ ਜਾਣ ਸਬੰਧੀ ਦੋ ਮਾਮਲੇ ਦਰਜ ਹੋਏ ਹਨ।
ਪੰਜਾਬ ਪੁਲਿਸ ਵਿੱਚ ਬਤੌਰ ਡੀ.ਐਸ.ਪੀ. ਕੰਮ ਕਰ ਚੁੱਕੇ ਜਗਦੀਸ਼ ਭੋਲਾ ਦੀ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਅਦਾਲਤ ਵਿੱਚ ਪੇਸ਼ੀ ਸੀ। ਭੋਲਾ ਨੇ ਅਦਾਲਤ ਤੋਂ ਬਾਹਰ ਆ ਕੇ ਪੱਤਰਕਾਰਾਂ ਸਾਹਮਣੇ ਬਿਕਰਮ ਮਜੀਠੀਆ ਬਾਰੇ ਸੀ.ਬੀ.ਆਈ. ਜਾਂਚ ਕਰਵਾਉਣ ਦੀ ਗੱਲ ਕੀਤੀ। ਭੋਲਾ ਦੀ ਅਗਲੀ ਪੇਸ਼ੀ 29 ਜਨਵਰੀ ਨੂੰ ਹੈ।
Check Also
ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਖਿਤਾਬ ਵਾਪਸ ਲੈਣ ਦਾ ਫੈਸਲਾ
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਦੀਆਂ ਸਹੂਲਤਾਂ ਵਾਪਸ ਲੈਣ ਦੇ ਵੀ ਹੁਕਮ ਅੰਮਿ੍ਰ੍ਰਤਸਰ/ਬਿਊਰੋ ਨਿਊਜ਼ …