ਇਕ ਅਗਸਤ ਨੂੰ ਹੋਵੇਗੀ ਸ਼ਾਦੀ, ਪਰ ਵੀਜ਼ਾ ਨਹੀਂ ਮਿਲਿਆ
ਲੜਕੀ ਨੇ ਸੁਸ਼ਮਾ ਸਵਰਾਜ ਤੱਕ ਕੀਤੀ ਪਹੁੰਚ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਹਮੇਸ਼ਾ ਕੜਵਾਹਟ ਰਹਿੰਦੀ ਹੈ, ਪਰ ਇਨ੍ਹਾਂ ਦੋਵੇਂ ਦੇਸ਼ਾਂ ਵਿਚ ਰਹਿਣ ਵਾਲਿਆਂ ਦੇ ਰਿਸ਼ਤਿਆਂ ਵਿਚ ਮਿਠਾਸ ਘੁਲਣ ਜਾ ਰਹੀ ਹੈ। ਪਰ ਸਰਹੱਦ ਦੀਆਂ ਬੰਦਸ਼ਾਂ ਇਸ ਵਿਚ ਰੋੜਾ ਅਟਕਾ ਰਹੀਆਂ ਹਨ। ਜਾਣਕਾਰੀ ਅਨੁਸਾਰ ਕਰਾਚੀ ਦੀ ਰਹਿਣ ਵਾਲੀ 25 ਸਾਲਾ ਸਾਦਿਆ ਦਾ ਵਿਆਹ ਲਖਨਊ ਨਿਵਾਸੀ 28 ਸਾਲਾ ਸਯਦ ਨਾਲ ਇਕ ਅਗਸਤ ਨੂੰ ਹੋਣਾ ਹੈ, ਪਰ ਉਹਨਾਂ ਦੀ ਮਜਬੂਰੀ ਇਹ ਹੈ ਕਿ ਉਸ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਰਿਹਾ ਹੈ। ਭਾਰਤ ਦਾ ਵੀਜ਼ਾ ਲੈਣ ਵਿਚ ਅਸਫਲ ਰਹਿਣ ਤੋਂ ਬਾਅਦ ਹੁਣ ਸਾਦੀਆ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਪਹੁੰਚ ਕੀਤੀ ਹੈ। ਸਾਦੀਆ ਨੇ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਕਿਹਾ, ਇਸ ਬੇਟੀ ਦੀ ਹੈਲਪ ਕਰੋ, ਤੁਸੀਂ ਮੇਰੀ ਇਕ ਮਾਤਰ ਉਮੀਦ ਹੋ। ਵਿਦੇਸ਼ ਮੰਤਰੀ ਨੇ ਹਾਲੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
Check Also
ਮੋਦੀ ਨੂੰ ਮਿਲਿਆ ਕੁਵੈਤ ਦਾ ਸਰਵਉੱਚ ਸਨਮਾਨ
‘ਦਿ ਆਰਡਰ ਆਫ ਮੁਬਾਰਕ ਅਲ ਕਬੀਰ’ ਨਾਲ ਕੀਤਾ ਗਿਆ ਸਨਮਾਨ ਕੁਵੈਤ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …