Breaking News
Home / ਪੰਜਾਬ / ਪੰਜਾਬ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਭੇਜੀ ਰਿਪੋਰਟ

ਪੰਜਾਬ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਭੇਜੀ ਰਿਪੋਰਟ

ਨਦੀਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਨੇ 70 ਉਦਯੋਗਿਕ ਇਕਾਈਆਂ
ਪਟਿਆਲਾ : ਪੰਜਾਬ ‘ਚ 70 ਉਦਯੋਗਿਕ ਇਕਾਈਆਂ ਨਦੀਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੂੰ ਰਿਪੋਰਟ ਭੇਜੀ ਹੈ ਕਿ ਇਨ੍ਹਾਂ ਇਕਾਈਆਂ ਦੇ ਕਾਰਨ ਪੰਜਾਬ ਦੀ ਸਤਲੁਜ, ਬਿਆਸ ਅਤੇ ਘੱਗਰ ਨਦੀਆਂ ਦਾ ਪਾਣੀ ਪ੍ਰਦੂਸ਼ਤ ਹੋ ਰਿਹਾ ਹੈ। ਰਾਜ ਦੀ 1735 ਉਦਯੋਗਿਕ ਇਕਾਈਆਂ ਨੂੰ ਆਪਣੇ ਟ੍ਰੀਟਮੈਂਟ ਪਲਾਂਟ ਦੀ ਜ਼ਰੂਰਤ ਹੈ ਜਦਕਿ 1655 ਦੇ ਕੋਲ ਹੀ ਟ੍ਰੀਟਮੈਂਟ ਪਲਾਂਟ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਨਦੀਆਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ 40 ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਦਕਿ 19 ਇਕਾਈਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। 20 ਇਕਾਈਆਂ ਦੇ ਖਿਲਾਫ਼ ਅਜੇ ਐਕਸ਼ਨ ਲੈਣਾ ਬਾਕੀ ਹੈ। 1655 ਟ੍ਰੀਟਮੈਂ ਪਲਾਂਟ ‘ਚੋਂ ਕੇਵਲ 1579 ਹੀ ਤਹਿ ਮਾਪਦੰਡਾਂ ਨੂੰ ਪੂਰਾ ਕਰਨ ਦੇ ਯੋਗ ਹਨ, 86 ਟ੍ਰੀਟਮੈਂਟ ਪਲਾਂਟ ‘ਚ ਕਮੀਆਂ ਪਾਈਆਂ ਗਈਆਂ, ਜੋ ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਨ੍ਹਾਂ ‘ਚੋਂ ਚਾਰ ਨੂੰ ਬੰਦ ਕਰਨ ਦੇ ਹੁਕਮਜਾਰੀ ਕਰਕੇ ਪੰਜ ਦੇ ਖਿਲਾਫ਼ ਕੋਰਟ ‘ਚ ਕੇਸ ਫਾਈਲ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਚਾਰ ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਹਨ, ਜਿਨ੍ਹਾਂ ‘ਚ ਕੇਵਲ ਤਿੰਨ ਕੰਮ ਕਰਨ ਦੀ ਹਾਲਤ ‘ਚ ਹਨ।
ਹਰੀਕੇ ਹੈਡ ਦੇ ਪ੍ਰਦੂਸ਼ਣ ‘ਤੇ ਸੰਗਠਨ 14 ਨੂੰ ਹੋਣਗੇ ਇਕਜੁੱਟ
ਸਤਲੁਜ ਦਰਿਆ ਦੇ ਜਰੀਏ ਹਰੀਕੇ ਹੈਡ ‘ਚ ਮਿਲਾਏ ਜਾ ਰਹੇ ਦੂਸ਼ਿਤ ਪਾਣੀ ਦੇ ਖਿਲਾਫ਼ ਹੁਣ ਧਾਰਮਿਕ, ਸਮਾਜਿਕ ਅਤੇ ਵਾਤਾਵਰਣ ਨਾਲ ਜੁੜੇ ਸੰਗਠਨ ਇਕਜੁੱਟ ਹੋ ਗਏ ਹਨ, 14 ਫਰਵਰੀ ਨੂੰ ਪਦਮਸ੍ਰੀ ਸੇਵਾ ਸਿੰਘ ਚਾਵਲਾ, ਸੰਤ ਬਲਬੀਰ ਸਿੰਘ ਸੀਚੇਵਾਲ, ਬੀਬੀ ਇੰਦਰਜੀਤ ਕੌਰ, ਉਮੇਂਦਰ ਦੱਤ ਹਰੀਕੇ ਹੈਡ ‘ਤੇ ਪਹੁੰਚ ਕੇ ਹਰੀਕੇ ਹੈਡ, ਹਰੀਕੇ ਵੇਟਲੈਂਡ, ਸਤਲੁਜ ਦਰਿਆ ਅਤੇ ਹਰੀਕੇ ਹੈਡ ਤੋਂ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ‘ਚ ਛੱਡੇ ਜਾ ਰਹੇ ਪ੍ਰਦੂਸ਼ਿਤ ਪਾਣੀ ਦਾ ਮੁਆਇਨਾ ਕਰਨਗੇ।
ਕਈ ਜ਼ਿਲ੍ਹਿਆਂ ਦੇ ਪਾਣੀ ‘ਚ ਭਾਰੀ ਧਾਤਾਂ ਦੀ ਮਾਤਰਾ ਜ਼ਿਆਦਾ
ਲੁਧਿਆਣਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ, ਫਾਜ਼ਿਲਕਾ ਅਤੇ ਮੋਗਾ ਜ਼ਿਲ੍ਹਿਆਂ ਦੇ ਪਾਣੀ ਦਾ ਉਨ੍ਹਾਂ ਨੇ ਮਾਹਿਰ ਡਾਕਟਰਾਂ ਦੀ ਟੀਮ ਦੇ ਨਾਲ ਪਾਣੀ ਦੀ ਜਾਂਚ ਕੀਤੀਹੈ। ਪਾਣੀ ਦੇ ਜ਼ਿਆਦਾਤਰ ਸੈਂਪਲ ਫੇਲ ਆਏ ਹਨ। ਪਾਣੀ ਵਿਚ ਸਾਰੀਆਂ ਭਾਰੀ ਧਾਤੂਆਂ ਦੀ ਮਾਤਰਾ ਜ਼ਿਆਦਾ ਹੈ, ਜੋ ਕਿ ਕੈਂਸਰ, ਹੈਪੇਟਾਈਟਸ ਸੀ ਜਿਹੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਹੈ। ਲੁਧਿਆਣਾ ਤੋਂ ਹਰੀਕੇ ਹੈਡ ਤੱਕ ਸਤਲੁਜ ਦੇ ਕਿਨਾਰੇ ਰਹਿਣ ਵਾਲੇ ਲੋਕ ਗੰਭੀਰ ਬਿਮਾਰੀਆਂ ਦੀ ਲਪੇਟ ‘ਚ ਹਨ। ਹੁਣ ਸੰਗਠਨ ਇਕ ਜੁੱਟ ਹੋ ਰਹੇ ਹਨ ਜੋ ਕਿ ਇਕ ਸੰਘਰਸ਼ ਵਿੱਢਣ ਦੇ ਰੌਂਅ ‘ਚ ਹਨ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …