Home / ਪੰਜਾਬ / ਹਲਕਾ ਦਾਖਾ ਤੋਂ ਕਾਮੇਡੀਅਨ ਟੀਟੂ ਨੇ ਭਰੇ ਨਾਮਜ਼ਦਗੀ ਕਾਗਜ਼

ਹਲਕਾ ਦਾਖਾ ਤੋਂ ਕਾਮੇਡੀਅਨ ਟੀਟੂ ਨੇ ਭਰੇ ਨਾਮਜ਼ਦਗੀ ਕਾਗਜ਼

ਕੈਪਟਨ ਸਰਕਾਰ ਨੂੰ ਦੱਸਿਆ ਹਰ ਖੇਤਰ ‘ਚ ਫੇਲ੍ਹ
ਲੁਧਿਆਣਾ : ਲੁਧਿਆਣਾ ਵਿਚ ਪੈਂਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਜ਼ਿਮਨੀ ਚੋਣ ਲਈ ਅੱਜ ਕਾਮੇਡੀਅਨ ਟੀਟੂ ਨੇ ਨਾਮਜ਼ਦਗੀ ਕਾਗਜ਼ ਭਰ ਦਿੱਤੇ ਹਨ। ਟੀਟੂ ਦਾ ਅਸਲ ਨਾਂ ਜੈ ਪ੍ਰਕਾਸ਼ ਜੈਨ ਹੈ ਅਤੇ ਉਹ ਆਪਣੇ ਗਲ਼ੇ ‘ਚ ਬਿਜਲੀ ਦਾ ਮੀਟਰ ਲਟਕਾ ਕੇ ਪੰਜਾਬ ਵਿਚ ਮਹਿੰਗੀ ਬਿਜਲੀ ਦਾ ਪ੍ਰਗਟਾਵਾ ਕਰਦਿਆਂ ਨਾਮਜ਼ਦਗੀ ਭਰਨ ਪਹੁੰਚੇ। ਇਸ ਮੌਕੇ ਟੀਟੂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੂੰ ਹਰ ਖੇਤਰ ‘ਚ ਫੇਲ੍ਹ ਦੱਸਦਿਆਂ ਖਸ-ਖਸ ਦੀ ਖੇਤੀ ਨੂੰ ਮਨਜ਼ੂਰੀ ਦੇਣ ਨੂੰ ਆਪਣੀ ਅਹਿਮ ਮੰਗ ਦੱਸਿਆ। ਧਿਆਨ ਰਹੇ ਕਿ ਦਾਖਾ ਸੀਟ ਐਚ.ਐਸ. ਫੂਲਕਾ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ। ਦਾਖਾ ਹਲਕੇ ਸਮੇਤ ਪੰਜਾਬ ਵਿਚ ਚਾਰ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਜਿਸ ਦੇ ਨਤੀਜੇ 24 ਅਕਤੂਬਰ ਨੂੰ ਆਉਣਗੇ।

Check Also

ਕੇਜਰੀਵਾਲ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ

ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ …