23.9 C
Toronto
Thursday, August 13, 2026
spot_img
Homeਭਾਰਤਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਨੌਕਰੀ ਤੋਂ ਕੀਤਾ ਮੁਅੱਤਲ

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਨੌਕਰੀ ਤੋਂ ਕੀਤਾ ਮੁਅੱਤਲ

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਨੌਕਰੀ ਤੋਂ ਕੀਤਾ ਮੁਅੱਤਲਨਵੀਂ ਦਿੱਲੀ/ਬਿਊਰੋ ਨਿਊਜ਼
ਉਲੰਪਿਕ ਖੇਡਾਂ ਵਿਚ ਦੋ ਵਾਰ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗਿ੍ਰਫ਼ਤਾਰੀ ਤੋਂ ਬਾਅਦ ਅੱਜ ਰੇਲਵੇ ਨੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਉਹ ਰੇਲਵੇ ਵਿਚ ਸੀਨੀਅਰ ਕਮਰਸ਼ੀਅਲ ਅਫਸਰ ਵਜੋਂ ਸਾਲ 2015 ਤੋਂ ਤਾਇਨਾਤ ਸੀ ਤੇ ਉਸ ਦੀ ਡਿਊਟੀ ਛਤਰਸਾਲ ਸਟੇਡੀਅਮ ਵਿਚ ਸਕੂਲ ਪੱਧਰ ’ਤੇ ਖੇਡਾਂ ਦਾ ਵਿਕਾਸ ਕਰਨ ਦੀ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਉਸ ਨੂੰ ਛਤਰਸਾਲ ਸਟੇਡੀਅਮ ਲੈ ਕੇ ਗਈ ਤੇ ਘਟਨਾ ਦਾ ਦਿ੍ਰਸ਼ ਮੁੜ ਦੁਹਰਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਤੋਂ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਹਾਸਲ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਟੇਡੀਅਮ ਵਿਚ ਸੁਸ਼ੀਲ ਕੁਮਾਰ ਦੇ ਸਾਥੀਆਂ ਨੇ ਇਕ ਪਹਿਲਵਾਨ ਦੀ ਕੁੱਟਮਾਰ ਕੀਤੀ ਸੀ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ।

RELATED ARTICLES
POPULAR POSTS