Breaking News
Home / ਭਾਰਤ / ਅਮਿਤ ਸ਼ਾਹ ਦਾ ਦਾਅਵਾ – ਬਾਲਾਕੋਟ ‘ਚ ਜੈਸ਼ ਦੇ 250 ਤੋਂ ਵੱਧ ਅੱਤਵਾਦੀ ਮਰੇ

ਅਮਿਤ ਸ਼ਾਹ ਦਾ ਦਾਅਵਾ – ਬਾਲਾਕੋਟ ‘ਚ ਜੈਸ਼ ਦੇ 250 ਤੋਂ ਵੱਧ ਅੱਤਵਾਦੀ ਮਰੇ

ਸਿੱਧੂ ਨੇ ਪੁੱਛਿਆ – ਅੱਤਵਾਦੀ ਮਾਰੇ ਸਨ ਜਾਂ ਦਰਖ਼ਤ ਸੁੱਟੇ
ਬੀਜੇਪੀ ਦੇ ਆਪਣੇ ਹੀ ਮੰਤਰੀ ਆਹਲੂਵਾਲੀਆ ਨੇ ਵੀ ਆਖਿਆ – ਕਿ ਅਸੀਂ ਕਦੇ ਦਾਅਵਾ ਹੀ ਨਹੀਂ ਕੀਤਾ ਕਿ ਕਿੰਨੇ ਅੱਤਵਾਦੀ ਮਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਈ ਟਿਕਾਣੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ। ਹੁਣ ਏਅਰ ਸਟ੍ਰਾਈਕ ਵਿਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਹਿਮਦਾਬਾਦ ਵਿਚ ਕਿਹਾ ਕਿ ਇਸ ਹਵਾਈ ਹਮਲੇ ‘ਚ 250 ਤੋਂ ਵੱਧ ਜੈਸ਼ ਦੇ ਅੱਤਵਾਦੀ ਮਾਰੇ ਗਏ ਸਨ।
ਏਅਰ ਸਟ੍ਰਾਈਕ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਲ ਚੁੱਕੇ ਹਨ। ਇਸ ਸੰਬੰਧੀ ਅੱਜ ਉਨ੍ਹਾਂ ਨੇ ਟਵੀਟ ਕਰਕੇ ਸਵਾਲ ਕੀਤਾ ਕਿ, ”ਪੀ. ਓ. ਕੇ. ਵਿਚ 300 ਅੱਤਵਾਦੀ ਮਾਰੇ ਗਏ, ਹਾਂ ਜਾਂ ਨਹੀਂ?” ਉਨ੍ਹਾਂ ਅੱਗੇ ਲਿਖਿਆ, ”ਏਅਰ ਸਟ੍ਰਾਈਕ ਦਾ ਮਕਸਦ ਕੀ ਸੀ? ਕੀ ਤੁਸੀਂ ਅੱਤਵਾਦੀ ਮਾਰੇ ਜਾਂ ਦਰਖ਼ਤ ਸੁੱਟੇ? ਕੀ ਇਹ ਚੋਣ ਹੱਥਕੰਡਾ ਹੈ? ਵਿਦੇਸ਼ੀ ਦੁਸ਼ਮਣ ਨਾਲ ਲੜਨ ਦੇ ਨਾਮ ‘ਤੇ ਸਾਡੇ ਲੋਕਾਂ ਨਾਲ ਧੋਖਾ ਹੋਇਆ ਹੈ। ਫੌਜ ਦਾ ਸਿਆਸੀਕਰਨ ਬੰਦ ਕਰੋ।” ਇਸ ਟਵੀਟ ਦੇ ਅਖੀਰ ਵਿਚ ਸਿੱਧੂ ਨੇ ਲਿਖਿਆ ਹੈ, ਉੱਚੀ ਦੁਕਾਨ, ਫਿੱਕਾ ਪਕਵਾਨ।
ਇਸੇ ਦੌਰਾਨ ਭਾਜਪਾ ਦੇ ਆਪਣੇ ਹੀ ਮੰਤਰੀ ਐਸ ਐਸ ਆਹਲੂਵਾਲੀਆ ਨੇ ਕਿਹਾ ਕਿ ਅਸੀਂ ਕਦੇ ਦਾਅਵਾ ਹੀ ਨਹੀਂ ਕੀਤਾ ਕਿ ਕਿੰਨੇ ਅੱਤਵਾਦੀ ਮਰੇ। ਉਨ੍ਹਾਂ ਕਿਹਾ ਕਿ ਹਵਾਈ ਹਮਲਾ ਕਰਨ ਦਾ ਮਕਸਦ ਸਿਰਫ ਸੰਦੇਸ਼ ਦੇਣਾ ਸੀ, ਕਿਸੇ ਨੂੰ ਮਾਰਨਾ ਨਹੀਂ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …