21.3 C
Toronto
Thursday, July 23, 2026
spot_img
HomeਕੈਨੇਡਾFrontਅਮਰੀਕਾ ਦਾ ਇਰਾਨ ’ਚ ਇਰਾਕ ਬਾਰਡਰ ’ਤੇ ਹਮਲਾ - 2 ਮੌਤਾਂ

ਅਮਰੀਕਾ ਦਾ ਇਰਾਨ ’ਚ ਇਰਾਕ ਬਾਰਡਰ ’ਤੇ ਹਮਲਾ – 2 ਮੌਤਾਂ


ਇਰਾਨ ਨੇ ਵੀ ਕੁਵੈਤ ’ਚ ਅਮਰੀਕੀ ਪੈਟਰੀਅਟ ਸਿਸਟਮ ਅਤੇ ਡਰੋਨ ਹੈਂਗਰ ਤਬਾਹ ਕਰਨ ਦਾ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਇਰਾਨ ਵਿਚ ਇਰਾਕ ਬਾਰਡਰ ’ਤੇ ਸਥਿਤ ਸ਼ਲਮਚੇਹ ਬਾਰਡਰ ਕਰਾਸਿੰਗ ’ਤੇ ਹਵਾਈ ਹਮਲਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਖੁਜੇਸਤਾਨ ਸੂਬੇ ਦੇ ਡਿਪਟੀ ਗਵਰਨਰ ਨੇ ਦੱਸਿਆ ਕਿ ਇਸ ਹਮਲੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਮਰੀਕੀ ਹਮਲੇ ਦੇ ਕੁਝ ਹੀ ਦੇਰ ਬਾਅਦ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਵੀ ਕੁਵੈਤ ਦੇ ਅਲੀ ਅਲ-ਸਲੇਮ ਏਅਰ ਬੇਸ ਸਥਿਤ ਅਮਰੀਕੀ ਫੌਜੀ ਟਿਕਾਣਿਆਂ ’ਤੇ ਮਿਜ਼ਾਈਲ ਹਮਲਾ ਕੀਤਾ। ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਦੇ ਮੁਤਾਬਕ, ਇਸ ਕਾਰਵਾਈ ਵਿਚ ਪੈਟਰੀਅਟ ਏਅਰ ਡਿਫੈਂਸ ਸਿਸਟਮ, ਡਰੋਨ ਹੈਂਗਰ ਅਤੇ ਇਕ ਫੌਜੀ ਗੋਦਾਮ ਤਬਾਹ ਕਰ ਦਿੱਤਾ ਗਿਆ। ਉਧਰ ਦੂਜੇ ਪਾਸੇ, ਯਮਨ ਦੇ ਹੂਤੀ ਵਿਰੋਧੀਆਂ ਨੇ ਲਾਲ ਸਾਗਰ ਵਿਚ ਸਾਊਦੀ ਅਰਬ ਦੇ ਤੇਲ ਟੈਂਕਰ ਐਨਸੇਲੀਆ ਅਤੇ ਲੈਲਾ ਨੂੰ ਮਿਜ਼ਾਈਲਾਂ ਅਤੇ ਡਰੋਨ ਨਾਲ ਨਿਸ਼ਾਨਾ ਬਣਾਇਆ। ਹੂਤੀ ਵਿਦਰੋਹੀਆਂ ਦੇ ਇਸ ਕਦਮ ਨਾਲ ਬਾਬ-ਅਲ-ਮੰਦੇਬ ਸਟਰੇਟ ਵਿਚ ਤਣਾਅ ਪੈਦਾ ਹੋ ਗਿਆ ਹੈ ਅਤੇ ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਵਿਚ ਸੰਭਾਵੀ ਵਿਘਨ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।

RELATED ARTICLES
POPULAR POSTS