ਕਿਹਾ : ਬਠਿੰਡਾ ਵਾਸੀਆਂ ਨੇ ਪਹਿਲਾਂ ਵੱਡਾ ਕਿੱਲ ਪੁੱਟਿਆ ਸੀ, ਹੁਣ ਛੋਟੇ ਨੂੰ ਪੁੱਟ ਦੇਣਗੇ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਚੋਣ ਰੈਲੀ ਕੀਤੀ ਗਈ। ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਸਿਆਸੀ ਤੰਜ ਕਸੇ। ਉਨ੍ਹਾਂ ‘ਆਪ’ ਦੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਵੱਡੇ ਕਿੱਲ ਨੂੰ ਪੁੱਟਿਆ ਸੀ ਭਾਵ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਅਕਾਲੀ ਉਮੀਦਵਾਰ ਹਰਸਿਮਰਤ ਕੌਰ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਇਸ ਵਾਰ ਕਿੱਲ ਬਹੁਤ ਛੋਟਾ ਹੈ ਜਿਸ ਨੂੰ ਖੁੱਡੀਆਂ ਬੜੀ ਅਸਾਨੀ ਨਾਲ ਪੁੱਟ ਦੇਣਗੇ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਵਾਰ ਤੁਸੀਂ 13-0 ਕਰ ਦਿਓ, ਤੁਹਾਡੇ ਨਾਲ ਮੇਰਾ ਵਾਅਦਾ ਰਿਹਾ ਕਿ ਤੁਹਾਨੂੰ ਦਿੱਤੀ ਹਰ ਗਰੰਟੀ ਨੂੰ ਪੂਰਾ ਕੀਤਾ ਜਾਵੇਗਾ।
Check Also
ਸੰਸਦ ਮੈਂਬਰਾਂ ਦੀ ਤਨਖਾਹ 24% ਵਧੀ
ਹਰ ਸੰਸਦ ਮੈਂਬਰ ਨੂੰ ਹੁਣ ਹਰ ਮਹੀਨੇ ਮਿਲਣਗੇ 1 ਲੱਖ 24 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ …