-5.2 C
Toronto
Friday, December 26, 2025
spot_img
Homeਦੁਨੀਆਪਾਕਿਸਤਾਨ ਨੂੰ ਕਰਾਰਾ ਝਟਕਾ

ਪਾਕਿਸਤਾਨ ਨੂੰ ਕਰਾਰਾ ਝਟਕਾ

ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਨਹੀਂ ਕੀਤੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਾਰਾਜ਼ ਸਾਊਦੀ ਅਰਬ ਨੂੰ ਮਨਾਉਣ ਪਹੁੰਚੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਸਫਲਤਾ ਹਾਸਲ ਹੋਈ ਹੈ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਪਾਕਿ ਆਰਮੀ ਚੀਫ ਨਾਲ ਮੁਲਾਕਾਤ ਲਈ ਸਮਾਂ ਨਹੀਂ ਦਿੱਤਾ। ਇਸ ਤੋਂ ਬਾਅਦ ਜਨਰਲ ਬਾਜਵਾ ਨੂੰ ਸਾਊਦੀ ਅਰਬ ਦੇ ਉਪ ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ ਨਾਲ ਮੁਲਾਕਾਤ ਕਰਨੀ ਪਈ। ਸਾਊਦੀ ਅਰਬ ਦੁਆਰਾ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਸਨਮਾਨਿਤ ਕੀਤੇ ਜਾਣ ਦਾ ਵੀ ਪ੍ਰੋਗਰਾਮ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨਾਂ ਤੋਂ ਨਾਰਾਜ਼ ਹੋ ਕੇ ਸਾਊਦੀ ਅਰਬ ਨੇ ਪਾਕਿਸਤਾਨ ਨਾਲ ਸਬੰਧ ਤੋੜਨ ਦਾ ਐਲਾਨ ਕੀਤਾ ਸੀ। ਸਾਊਦੀ ਅਰਬ ਨੇ ਇਸ ਨਾਲ ਪਾਕਿਸਤਾਨ ਨੂੰ ਕੱਚੇ ਤੇਲ ਦੀ ਸਪਲਾਈ ਤੇ ਕਰਜ਼ਾ ਦੇਣ ‘ਤੇ ਰੋਕ ਲਾ ਦਿੱਤੀ ਸੀ।

RELATED ARTICLES
POPULAR POSTS