Breaking News
Home / ਦੁਨੀਆ / 31 ਅਕਤੂਬਰ ਨੂੰ ਅਸਮਾਨ ‘ਚ ਨਜ਼ਰ ਆਵੇਗਾ ਨੀਲਾ ਚੰਦ

31 ਅਕਤੂਬਰ ਨੂੰ ਅਸਮਾਨ ‘ਚ ਨਜ਼ਰ ਆਵੇਗਾ ਨੀਲਾ ਚੰਦ

76 ਸਾਲ ਬਾਅਦ ਹੋ ਰਹੀ ਦੁਰਲਭ ਘਟਨਾ, ਜਾਣੋ ਕਿੱਥੇ-ਕਿੱਥੇ ਦਿਖਾਈ ਦੇਵੇ
ਨਈ ਦੁਨੀਆ/ਬਿਊਰੋ ਨਿਊਜ਼ : ਜੇਕਰ ਤੁਸੀਂ ਖਗੋਲ ਸ਼ਾਸਤਰ ਤੇ ਪੁਲਾੜ ਨਾਲ ਜੁੜੀਆਂ ਗੱਲਾਂ ‘ਚ ਦਿਲਚਸਪੀ ਰੱਖਦੇ ਹੋ ਤਾਂ ਖੁਸ਼ ਹੋ ਜਾਓ। ਆਉਣ ਵਾਲੇ ਦਿਨਾਂ ‘ਚ ਇਕ ਸ਼ਾਨਦਾਰ ਖਗੋਲੀ ਘਟਨਾ ਹੋਣ ਜਾ ਰਹੀ ਹੈ। ਇਸ ਘਟਨਾ ਦਾ ਨਜ਼ਾਰਾ ਇੰਨਾ ਮੋਹਕ ਤੇ ਰੋਮਾਂਚਕ ਹੋਵੇਗਾ ਕਿ ਹਰ ਕਿਸੇ ਦੀਆਂ ਨਜ਼ਰ ਇਸ ‘ਤੇ ਟਿਕ ਜਾਣਗੀਆਂ। ਅਸਲ ‘ਚ ਇਕ ਦੁਰਲਭ ਘਟਨਾ ਦੇ ਚੱਲਦੇ ਮੋਹਕ ਤੇ ਆਸਮਾਨ ‘ਚ ਨੀਲਾ ਚੰਦ ਭਾਵ ਬਲੂ ਮੂਨ ਦੇਖਣ ਨੂੰ ਮਿਲੇਗਾ। ਇਸ ਸਾਲ ਵੈਸੇ ਵੀ ਹੁਣ ਤੱਕ, ਧੂਮਕੇਤੂ ਜਿਹੀਆਂ ਘਟਨਾਵਾਂ ਹੋਈਆਂ ਹਨ ਤੇ ਇਸ ਕੜੀ ‘ਚ ਇਹ ਨਵੀਂ ਘਟਨਾ ਹੈ। ਨੀਲੇ ਚੰਦ ਦਾ ਇਹ ਖੂਬਸੂਰਤ ਨਜ਼ਾਰਾ 31 ਅਕਤੂਬਰ ਨੂੰ ਦਿਖਾਈ ਦੇਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਿਉਂ ਹੁੰਦਾ ਹੈ ਤੇ ਇਸ ਨੂੰ ਕਿੱਥੇ ਦੇਖਿਆ ਜਾ ਸਕੇਗਾ। ਦੁਨੀਆ ਭਾਰ ਦੇ ਵਿਗਿਆਨੀਆਂ ਨੂੰ 31 ਅਕਤੂਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅਨੋਖਾ ਨਜ਼ਾਰਾ ਕਈ ਸਾਲਾ ਬਾਅਦ ਦੇਖਣ ਨੂੰ ਮਿਲ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਅੱਜ ਤੋਂ 30 ਸਾਲ ਪਹਿਲਾਂ ਪੂਰੀ ਦੁਨੀਆ ‘ਚ ਇਕ ਸਾਲ ਬਲੂ ਮੂਨ ਦੇਖਿਆ ਗਾ ਸੀ। ਇਸ ਤੋਂ ਪਹਿਲਾਂ ਵੀ ਇਹ ਦੇਖਿਆ ਗਿਆ ਪਰ ਵੱਕ-ਵੱਖ ਥਾਵਾਂ ‘ਤੇ। ਇਸ ਬਾਰ ਇਹ ਪੂਰੇ ਵਿਸ਼ਵ ‘ਚ ਦੇਖਿਆ ਜਾ ਸਕੇਗਾ। 31 ਅਕਤੂਬਰ 2020 ਤੋਂ ਬਾਅਦ ਅਜਿਹਾ ਨਜ਼ਾਰਾ ਅਗਲੇ 20 ਸਾਲ ਤਕ ਨਹੀਂ ਬਣੇਗਾ। ਵਿਦੇਸ਼ਾਂ ‘ਚ ਇਸ ਦਿਨ ਹੈਲੋਵੀਨ ਨਾਂ ਦਾ ਸਮਾਗਮ ਹੋਵੇਗਾ, ਇਸ ਲਈ ਉੱਥੇ ਇਸ ਬਲੂ ਮੂਨ ਦਾ ਆਕਸ਼ਣ ਜ਼ਿਆਦਾ ਹੀ ਵੱਧ ਗਿਆ ਹੈ। ਇਸ ਬਲੂ ਮੂਨ ਨੂੰ ਉੱਤਰੀ, ਦੱਖਣੀ ਅਮਰੀਕਾ, ਭਾਰਤ , ਏਸ਼ੀਆ ਤੇ ਯੂਰੋਪ ਦੇ ਕਈ ਦੇਸ਼ਾਂ ‘ਚ ਦੇਖਿਆ ਜਾ ਸਕੇਗਾ।

Check Also

ਮੇਰੇ ਪਾਪਾ ਤੇ ਮੋਦੀ ਪੱਕੇ ਦੋਸਤ : ਜੂਨੀਅਰ ਟਰੰਪ

ਕਿਹਾ – ਭਾਰਤ ਲਈ ਬਿਡੇਨ ਠੀਕ ਨਹੀਂ ਨਿਊਯਾਰਕ : ਅਮਰੀਕਾ ਵਿਚ ਇਸ ਵਾਰ ਦੀ ਰਾਸ਼ਟਰਪਤੀ …