Breaking News
Home / ਦੁਨੀਆ / ਕੁਲਭੂਸ਼ਨ ਜਾਧਵ ਦਾ ਕੇਸ ਪਾਕਿ ਵਕੀਲਾਂ ਵੱਲੋਂ ਲੜਨ ਤੋਂ ਇਨਕਾਰ

ਕੁਲਭੂਸ਼ਨ ਜਾਧਵ ਦਾ ਕੇਸ ਪਾਕਿ ਵਕੀਲਾਂ ਵੱਲੋਂ ਲੜਨ ਤੋਂ ਇਨਕਾਰ

ਅੰਮ੍ਰਿਤਸਰ : ਜਾਸੂਸੀ ਦੇ ਕਥਿਤ ਦੋਸ਼ ਵਿਚ ਪਿਛਲੇ ਪੰਜ ਸਾਲ ਤੋਂ ਪਾਕਿਸਤਾਨੀ ਜੇਲ੍ਹ ‘ਚ ਬੰਦ ਭਾਰਤੀ ਨੇਵੀ ਅਫ਼ਸਰ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਣ ਜਾਧਵ ਦਾ ਕੇਸ ਲੜਨ ਤੋਂ ਪਾਕਿਸਤਾਨੀ ਵਕੀਲਾਂ ਨੇ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਵਕੀਲਾਂ ਨੂੰ ਇਸਲਾਮਾਬਾਦ ਹਾਈਕੋਰਟ ਨੇ ਜਾਧਵ ਦੀ ਤਰਫ਼ੋਂ ਕੇਸ ਲੜਨ ਲਈ ਚੁਣਿਆ ਸੀ ਅਤੇ ਪਾਕਿ ਸਰਕਾਰ ਪਹਿਲਾਂ ਹੀ ਜਾਧਵ ਤਰਫ਼ੋਂ ਕੇਸ ਦੀ ਪੈਰਵੀ ਕਰਨ ਲਈ ਭਾਰਤੀ ਵਕੀਲਾਂ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਦੋ ਸੀਨੀਅਰ ਵਕੀਲਾਂ ਆਬਿਦ ਹਸਨ ਮਿੰਟੋ ਅਤੇ ਮਖ਼ਦੂਮ ਅਲੀ ਖ਼ਾਨ ਤੋਂ ਸਹਾਇਤਾ ਮੰਗੀ ਸੀ, ਪਰ ਕੁਲਭੂਸ਼ਣ ਜਾਧਵ ਦੀ ਤਰਫ਼ੋਂ ਦੋਵਾਂ ਨੇ ਅਦਾਲਤ ਵਿਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੇ ਫ਼ੈਸਲੇ ਬਾਰੇ ਹਾਈਕੋਰਟ ਦੇ ਰਜਿਸਟਰਾਰ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਹੈ। ਆਬਿਦ ਹਸਨ ਮਿੰਟੋ ਨੇ ਕਿਹਾ ਹੈ ਕਿ ਉਹ ਸੇਵਾਮੁਕਤ ਹੋ ਚੁੱਕੇ ਹਨ ਅਤੇ ਹੁਣ ਵਕਾਲਤ ਨਹੀਂ ਕਰਨਗੇ।

Check Also

ਮੇਰੇ ਪਾਪਾ ਤੇ ਮੋਦੀ ਪੱਕੇ ਦੋਸਤ : ਜੂਨੀਅਰ ਟਰੰਪ

ਕਿਹਾ – ਭਾਰਤ ਲਈ ਬਿਡੇਨ ਠੀਕ ਨਹੀਂ ਨਿਊਯਾਰਕ : ਅਮਰੀਕਾ ਵਿਚ ਇਸ ਵਾਰ ਦੀ ਰਾਸ਼ਟਰਪਤੀ …