Breaking News
Home / ਭਾਰਤ / ਫੀਸ ਵਾਧੇ ਨੂੰ ਲੈ ਕੇ ਦੇਸ਼ ਭਰ ‘ਚ ਛਿੜੀ ਜਬਰਦਸਤ ਬਹਿਸ, ਚਰਚਾ ਦਾ ਕੇਂਦਰ ਬਣੀ ਜੇ ਐਨ ਯੂ

ਫੀਸ ਵਾਧੇ ਨੂੰ ਲੈ ਕੇ ਦੇਸ਼ ਭਰ ‘ਚ ਛਿੜੀ ਜਬਰਦਸਤ ਬਹਿਸ, ਚਰਚਾ ਦਾ ਕੇਂਦਰ ਬਣੀ ਜੇ ਐਨ ਯੂ

50 ਸਾਲ ਪੁਰਾਣੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਪੜ੍ਹੀਆਂ ਦੇਸ਼ ਦੀਆਂ ਜਾਣੀਆਂ ਪਹਿਚਾਣੀਆਂ ਹਸਤੀਆਂ
ਨਵੀਂ ਦਿੱਲੀ : ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (ਐਨ ਆਈ ਆਰ ਐਫ) ਦੀ ਸੂਚੀ ‘ਚ ਨੰਬਰ 2 ਦਾ ਰੈਂਕ ਪਾਉਣ ਵਾਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਨ੍ਹੀਂ ਦਿਨੀਂ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫੀਸ ਵਾਧੇ ਦਾ ਮੁੱਦਾ ਸਮੁੱਚੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦਿੱਲੀ ‘ਚ ਜਿੱਥੇ ਪੁਲਿਸ ਅਤੇ ਵਿਦਿਆਰਥੀ ਆਹਮੋ-ਸਾਹਮਣੇ ਹਨ, ਉਥੇ ਹੀ ਟੀਵੀ ਚੈਨਲਾਂ ‘ਤੇ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਵੀ ਦੋ ਧਿਰਾਂ ਨਜ਼ਰ ਆ ਰਹੀਆਂ ਹਨ। ਇਕ ਧੜਾ ਜਿੱਥੇ ਵਿਦਿਆਰਥੀਆਂ ਦਾ ਵਿਰੋਧ ਕਰ ਰਿਹਾ ਹੈ, ਉਥੇ ਇਕ ਵਰਗ ਵਿਦਿਆਰਥੀਆਂ ਦੇ ਪੱਖ ‘ਚ ਖੜ੍ਹਾ ਹੈ।
ਜੇ ਐਨ ਯੂ ਦਾ ਵਰਤਮਾਨ ਵਿਵਾਦ 1 ਨਵੰਬਰ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਮੋਦ ਕੁਮਾਰ ਵੱਲੋਂ ਫੀਸ ਵਾਧੇ ਨੂੰ ਲੈ ਕੇ ਜਾਰੀ ਕੀਤੀ ਗਈ ਸੂਚਨਾ ਤੋਂ ਬਾਅਦ ਸ਼ੁਰੂ ਹੋਇਆ। ਵਿਦਿਆਰਥੀਆਂ ਦਾ ਆਰੋਪ ਹੈ ਕਿ ਇਸ ਫੀਸ ਵਾਧੇ ਤੋਂ ਉਨ੍ਹਾਂ ‘ਤੇ ਆਰਥਿਕ ਬੋਝ ਦੁੱਗਣਾ ਹੋ ਗਿਆ ਹੈ ਜਦਕਿ ਯੂਨੀਵਰਸਿਟੀ ‘ਚ ਪੜ੍ਹਨ ਵਾਲੇ 40 ਫੀਸਦੀ ਤੋਂ ਜ਼ਿਆਦਾ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਪਰਿਵਾਰਾਂ ਦੀ ਆਮਦਨ 400 ਰੁਪਏ ਰੋਜ਼ਾਨਾ ਵੀ ਨਹੀਂ ਹੈ। ਉਧਰ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ 40 ਸਾਲ ਬਾਅਦ ਫੀਸਾਂ ‘ਚ ਵਾਧਾ ਕੀਤਾ ਗਿਆ ਹੈ। ਫੀਸ ਨਾ ਲੈਣ ਕਾਰਨ ਸਲਾਨਾ 45 ਕਰੋੜ ਰੁਪਏ ਦਾ ਬੋਝ ਯੂਨੀਵਰਸਿਟੀ ‘ਤੇ ਪੈ ਰਿਹਾ ਹੈ। ਜੇ ਐਨ ਯੂ ਕੇਵਲ ਫੀਸ ਵਾਧੇ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਚਲਦੇ ਹੀ ਚਰਚਾ ਵਿਚ ਨਹੀਂ ਹੈ ਇਸ ਤੋਂ ਪਹਿਲਾਂ ਇਥੇ ਦੇਸ਼ ਵਿਰੋਧੀ ਨਾਅਰੇ ਲੱਗਣ, ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਆਦਿ ‘ਤੇ ਵੀ ਭਾਰੀ ਵਿਰੋਧ ਹੋਇਆ ਸੀ। ਐਮਰਜੈਂਸੀ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ ‘ਤੇ ਮੌਜੂਦਾ ਚਾਂਸਲਰ ਇੰਦਰਾ ਗਾਂਧੀ ਨੂੰ ਵੀ ਆਪਣਾ ਅਸਤੀਫ਼ਾ ਦੇਣਾ ਪਿਆ ਸੀ। ਇਸ ਤਰ੍ਹਾਂ ਇਸ ਵਿਵਾਦ ਦੇ ਪੱਖ ਅਤੇ ਵਿਰੋਧ ‘ਚ ਖੜ੍ਹੇ ਹੋਣ ਤੋਂ ਪਹਿਲਾਂ ਯੂਨੀਵਰਸਿਟੀ ਅਤੇ ਉਸ ਨਾਲ ਜੁੜੇ ਤੱਥਾਂ ਨੂੰ ਜਾਨਣਾ ਜ਼ਰੂਰੀ ਹੈ।
ਜੇ ਐਨ ਯੂ ਦੇ ਉਹ 5 ਪੁਆਇੰਟ ਜਿਨ੍ਹਾਂ ਬਾਰੇ ਤੁਹਾਨੂੰ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ
ਆਖਿਰ ਇਹ ਵਿਵਾਦ ਹੈ ਕੀ?
ਰਜਿਸਟਰਾਰ ਪ੍ਰਮੋਦ ਕੁਮਾਰ ਨੇ 1 ਨਵੰਬਰ 2019 ਨੂੰ ਨੋਟਿਸ ਜਾਰੀ ਕੀਤਾ, ਜਿਸ ‘ਚ ਲਿਖਿਆ ਸੀ ਮੈਂਟੀਨੈਂਸ ‘ਤੇ ਸਲਾਨਾ 10 ਕਰੋੜ ਰੁਪਏ ਖਰਚ ਹੁੰਦੇ ਹਨ। ਬਾਕੀ ਯੂਨੀਵਰਸਿਟੀਆਂ ਵਾਂਗ ਇਥੇ ਦੇ ਸਾਰੇ ਵਿਦਿਆਰਥੀਆਂ ਨੂੰ ਵੀ ਹੁਣ ਖਪਤ ਦੇ ਮੁਤਾਬਕ ਬਿਜਲੀ-ਪਾਣੀ ਸਮੇਤ ਹੋਰ ਸਰਵਿਸ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ, ਇਸ ਨੂੰ 1700 ਰੁਪਏ ਮਹੀਨਾ ਰੱਖਿਆ ਗਿਆ। ਇਸ ਨੋਟਿਸ ਦੇ ਆਉਣ ਦੇ ਨਾਲ ਹੀ ਜੇ ਐਨ ਯੂ ‘ਚ ਵਿਦਾਦ ਦੀ ਨੀਂਹ ਰੱਖੀ ਗਈ ਜੋ ਹੁਣ ਤੱਕ ਜਾਰੀ ਹੈ। ਵਿਵਾਦ ਤੋਂ ਬਾਅਦ ਫੀਸ ਕੁੱਝ ਘਟਾਈ ਵੀ ਗਈ ਹੈ।
2. ਕਿੰਨੀ ਵਧੀ ਫੀਸ
ਸਹੂਲਤ ਵਰਤਮਾਨ ਵਧਾਇਆ ਬੀਪੀਐਲ
ਰੂਮ ਰੈਂਟ (ਸਿੰਗਲ) 20 600 300
ਰੂਮ ਰੈਂਟ (ਡਬਲ) 10 300 150
ਪਾਣੀ-ਬਿਜਲੀ 00 ਐਕਚੂਅਲ 50%
ਸਰਵਿਸ ਚਾਰਜ 00 ਐਕਚੂਅਲ 50%
ਨੋਟ : ਸਾਰੀ ਫੀਸ ਮਹੀਨਾ ਆਧਾਰ ‘ਤੇ
ਦੇਸ਼ ਦੀਆਂ ਟੌਪ ਯੂਨੀਵਰਸਿਟੀਆਂ ਦੇ ਮੁਕਾਬਲੇ ਜੇ ਐਨ ਯੂ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 61000 ਰੁ.
ਬਨਾਰਸ ਹਿੰਦੂ ਯੂਨੀਰਸਿਟੀ 68400 ਰੁ.
ਹੈਦਰਾਬਾਦ ਸੈਂਟਰਲ ਯੂਨੀਵਰਸਿਟੀ 57250 ਰੁ.
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 36400 ਰੁ.
ਜਾਮੀਆ ਮਿਲਿਆ ਇਸਲਾਮਿਆ 84000 ਰੁ.
ਐਨਆਈਆਰਐਫ ਦੇ ਆਧਾਰ ‘ਤੇ 5 ਟੌਪ ਭਾਰਤੀ ਯੂਨੀਵਰਸਿਟੀਆਂ
3.ਦੁਨੀਆਂ ਦੀਆਂ ਟੌਪ ਯੂਨੀਵਰਸਿਟੀਆਂ ‘ਚ ਕਿੰਨਾ ਹੈ ਰਹਿਣ ਅਤੇ ਖਾਣ ਦਾ ਖਰਚਾ
ਐਮ ਆਈ ਟੀ ਯੂਨੀਵਰਸਿਟੀ ਅਮਰੀਕਾ 8.5 ਲੱਖ ਰੁ.
ਸਟੈਨਫੋਰਡ ਯੂਨੀਵਰਸਿਟੀ ਅਮਰੀਕਾ 10.5 ਲੱਖ ਰੁ.
ਹਾਵਰਡ ਯੂਨੀਵਰਸਿਟੀ ਅਮਰੀਕਾ 12 ਲੱਖ ਰੁ.
ਕੈਂਬ੍ਰਿਜ ਯੂਨੀਵਰਸਿਟੀ ਅਮਰੀਕਾ 5.5 ਲੱਖ ਰੁ.
ਆਕਸਫੋਰਡ ਯੂਨੀਵਰਸਿਟੀ ਇੰਗਲੈਂਡ 5 ਲੱਖ ਰੁ.
ਕਿਊ ਐਸ ਵਰਲਡ ਰੈਂਕਿੰਗ ਦੇ ਆਧਾਰ ‘ਤੇ ਟੌਪ 5 ਯੂਨੀਵਰਸਿਟੀਆਂ
ਰਾਖਵੇਂ ਵਿਦਿਆਰਥੀ 50 ਫੀਸਦੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਰਿਪੋਰਟ ਦੇ ਅਨੁਸਾਰ ਵਰਤਮਾਨ ‘ਚ ਇਥੇ ਕੁੱਲ 8732 ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ ‘ਚੋਂ 4562 ਵਿਦਿਆਰਥੀ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ, ਅਤਿ ਪਿਛੜੇ ਅਤੇ ਅਪੰਗ ਵਰਗ ਦੇ ਵਿਦਿਆਰਥੀ ਹਨ। ਇਸ ਤੋਂ ਇਲਾਵਾ 3192 ਵਿਦਿਆਰਥ ਜਨਰਲ ਵਰਗ ਦੇ ਅਤੇ 328 ਵਿਦੇਸ਼ੀ ਵਿਦਿਆਰਥੀ ਹਨ।
5.ਬਦਲਾਅ ਨਾਲ ਵਿਦਿਆਰਥੀਆਂ ‘ਤੇ ਇਹ ਪਵੇਗਾ ਅਸਰ
ਜੇਕਰ ਦੇਸ਼ ਦੀ ਪ੍ਰਮੁੱਖ ਕੇਂਦਰੀ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇਸ ਵਾਧੇ ਤੋਂ ਬਾਅਦ ਜੇ ਐਨ ਯੂ ‘ਚ ਮੈਸ ਅਤੇ ਹੋਸਟਲ ਫੀਸ ਕਾਫ਼ੀ ਜ਼ਿਆਦਾ ਹੋ ਗਈ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਸਲਾਨਾ ਖਰਚ 36000 ਰੁਪਏ ਹੈ ਜਦਕਿ ਜੈਐਨਯੂ ਦਾ 61,000 ਰੁਪਏ ਹੈ। ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦਾ 57,250 ਰੁਪਏ ਸਲਾਨਾ ਖਰਚਾ ਹੈ। ਪੁਡੂਚੇਰੀ ਯੂਨੀਵਰਸਿਟੀ ਦਾ ਮੈਸ ਅਤੇ ਹੋਸਟਲ ਦਾ ਖਰਚਾ ਲਗਭਗ 50,000 ਰੁਪਏ ਹੈ।
ਉਹ ਗੱਲਾਂ ਜੋ ਜੇ ਐਨ ਯੂ ਦੇ
ਕਲਚਰ ਨੂੰ ਬਿਆਨਦੀਆਂ ਹਨ
ਜੇ ਐਨ ਯੂ ਨੂੰ ਲੈ ਕੇ ਭਲੇ ਹੀ ਵਰਤਮਾਨ ‘ਚ ਕੇਵਲ ਵਿਵਾਦ ਦੀ ਗੱਲ ਕੀਤੀ ਜਾ ਰਹੀ ਹੋਵੇ ਪ੍ਰੰਤੂ ਅੰਤਰਰਾਸ਼ਟਰੀ ਪੱਧਰ ‘ਤੇਇਸ ਸੰਸਥਾ ‘ਚ ਕਈ ਅਜਿਹੀਆਂ ਖੂਬੀਆਂ ਹਨ ਜੋ ਇਸ ਹੋਰ ਯੂਨੀਵਰਸਟਿੀਆਂ ਨਾਲੋਂ ਮੋਹਰੀ ਬਣਾਉਂਦੀਆਂ ਹਨ।
ੲ ਇਥੇ ਧੌਲਪੁਰ ਲਾਇਬਰੇਰੀ 24 ਘੰਟੇ ਖੁੱਲ੍ਹੀ ਰਹਿੰਦੀ ਹੈ। ਇਥੇ ਕਿਤਾਬ ਇਸ਼ੂ ਨਹੀਂ ਹੁੰਦੀ ਪ੍ਰੰਤੂ ਪੜ੍ਹੀ ਜਾ ਸਕਦੀ ਹੈ।
ੲ ਸਾਲ ‘ਚ 200 ਤੋਂ ਜ਼ਿਆਦਾ ਗੈਰ ਅਕਾਦਮਿਕ ਲੈਕਚਰ, ਵਰਕਸ਼ਾਪ ਹੁੰਦੀਆਂ ਹਨ। ਵੱਖ-ਵੱਖ ਖੇਤਰਾਂ ਦੇ ਬੁੱਧੀਜੀਵੀ ਗਿਆਨ ਅਤੇ ਅਨੁਭਵ ਸਾਂਝਾ ਕਰਦੇ ਹਨ।
ੲ ਵਿਦਿਆਰਥੀ ਪ੍ਰਧਾਨ ਦੀ ਚੋਣ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੀ ਤਰਜ ‘ਤੇ ਹੁੰਦਾ ਹੈ। ਚੋਣ ਲੜ ਰਹੇ ਸੰਗਠਨ ਦਾ ਪ੍ਰਧਾਨ ਮੰਚ ਤੋਂ ਆਪਣੀ ਗੱਲ ਰੱਖਦਾ ਹੈ। ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਵੀ ਮੰਚ ਤੋਂ ਦਿੰਦਾ ਹੈ। ਵਿਦਿਆਰਥੀ ਉਮੀਦਵਾਰ ਤੋਂ ਸਵਾਲ-ਜਵਾਬ ਕਰਦੇ ਹਨ। ਪ੍ਰਧਾਨ ਬਣਨ ਤੋਂ ਪਹਿਲਾਂ ਉਮੀਦਵਾਰ ਨੂੰ ਤਕੜੀ ਪ੍ਰੀਖਿਆ ਤੋਂ ਹੋ ਕੇ ਲੰਘਣਾ ਪੈਂਦਾ ਹੈ।
ੲ ਡਿਫੈਂਸ ਦੀਆਂ ਛੇ ਸੰਸਥਾਵਾਂ ਦੇਹਰਾਦੂਨ ਦਾ ਸੈਨਾ ਕੈਡਿਟ ਕਾਲਜ, ਪੁਣੇ ਦਾ ਸੈਨਾ ਇੰਜੀਨੀਅਰਿੰਗ ਕਾਲਜ, ਸਿਕੰਦਰਾਬਾਦ ਦਾ ਇਲੈਕਟ੍ਰਾਨਿਕ ਅਤੇ ਯਾਤ੍ਰਿਕੀ ਸੈਨ ਕਾਲਜ, ਮਊ ਦਾ ਦੂਰਸੰਚਾਰ ਇੰਜੀਨੀਅਰਿੰਗ ਸੈਨਾ ਕਾਲਜ, ਪੁਣੇ ਦੀ ਰਾਸ਼ਟਰੀ ਰੱਖਿਆ ਅਕਾਦਮੀ ਅਤੇ ਕੇਰਲ ਦੀ ਭਾਰਤੀ ਨੌਸੈਨਾ ਅਕਾਦਮੀ ਜੈਐਨਯੂ ਤੋਂ ਮਾਨਤਾ ਪ੍ਰਾਪਤ ਹੈ। ਇਨ੍ਹਾਂ ਨੂੰ ਜੇ ਐਨ ਯੂ ਤੋਂ ਐਕਰੀਡੇਸ਼ਨ ਮਿਲਿਆ ਹੈ।
ੲ ਹਰ ਸਾਲ ਇੰਟਰਨੈਸ਼ਨਲ ਫੂਡ ਫੈਸਟੀਵਲ ਆਯੋਜਿਤ ਕੀਤਾ ਜਾਂਦਾ ਹੈ। ਇਥੇ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀ ਆਪਣੇ ਦੇਸ਼ ਦਾ ਪ੍ਰਸਿੱਧ ਖਾਣਾ ਬਣਾਉਂਦੇ ਹਨ।
ੲ ਇਥੇ ਕਾਂਗਰਸ, ਭਾਜਪਾ ਅਤੇ ਖੱਬੇ ਪੱਖੀ ਤਿੰਨਾਂ ਦੇ ਵਿਦਿਆਰਥੀ ਸੰਗਠਨ ਕ੍ਰਮਵਾਰ ਐਨ ਐਸ ਯੂ ਆਈ, ਏਬੀਵੀਪੀ ਅਤੇ ਆਈਸਾ ਦੀ ਮੌਜੂਦਗੀ ਹੈ। ਲੇਨਿਕ ਸਭ ਨੂੰ ਆਪਣੀ ਗੱਲ ਰੱਖਣ ਦਾ ਬਰਾਬਰ ਮੌਕਾ ਮਿਲਦਾ ਹੈ। ਇਥੋਂ ਦੀ ਵਿਦਿਆਰਥੀ ਰਾਜਨੀਤੀ ਰਾਸ਼ਟਰੀ ਪੱਧਰ ‘ਤੇ ਚਰਚਿਤ ਰਹਿੰਦੀ ਹੈ।
ਜਿਹੜੇ ਵਿਦਿਆਰਥੀ ਜੇ ਐਨ ਯੂ ‘ਚੋਂ ਪੜ੍ਹ ਕੇ ਨਿਕਲੇ
ਗਰੀਬ ਵਿਦਿਆਰਥੀਆਂ ਦੇ ਲਈ ਬੰਦ ਹੋਣਗੇ ਸਿੱਖਿਆ ਦੇ ਰਸਤੇ : ਯੋਗੇਂਦਰ ਯਾਦਵ
ਜੇ ਐਨ ਯੂ ਦੇ ਵਿਦਿਆਰਥੀ ਰਹੇ ਅਤੇ ਵਰਤਮਾਨ ‘ਚ ਸਵਰਾਜ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਯੋਗੇਂਦਰ ਯਾਦਵ ਦੇ ਅਨੁਸਾਰ ਇਸ ਫੀਸ ਵਾਧੇ ਨਾਲ ਗਰੀਬ ਵਰਗ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ‘ਤੇ ਆਰਥਿਕ ਬੋਝ ਪਵੇਗਾ। ਗਰੀਬ ਵਰਗ ਦੇ ਵਿਦਿਆਰਥੀਆਂ ਲਈ ਉਚ ਸਿੱਖਿਆ ਦੇ ਰਸਤੇ ਬੰਦ ਹੋ ਜਾਣਗੇ। ਫੀਸ ਵਾਧਾ ਸਿਰਫ਼ ਜੇ ਐਨ ਯੂ ਦਾ ਮਾਮਲਾ ਨਹੀਂ ਹੈ, ਇਹ ਸਾਰੇ ਉਚ ਸਿੱਖਿਆ ਸੰਸਥਾਵਾਂ ਦਾ ਮਾਮਲਾ ਹੈ। ਸਰਕਾਰ ਪੈਸੇ ਦੇ ਰਾਹੀਂ ਗਰੀਬ ਵਿਦਿਆਰਥੀਆਂ ਦੇ ਲਈ ਸਿੱਖਿਆ ਦੇ ਰਸਤੇ ਬੰਦ ਕਰ ਰਹੀ ਹੈ। ਸੰਵਿਧਾਨ ਦੇ ਅਨੁਸਾਰ ਸਿੱਖਿਆ ‘ਚ ਸਭ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ।
ਭਾਰਤ ‘ਚ ਉਚ ਸਿੱਖਿਆ ਫਰੀ ਨਹੀਂ ਕੀਤੀ ਜਾ ਸਕਦੀ : ਸੰਜੇ ਬਾਰੂ
ਐਕਸੀਡੈਂਟਲ ਪ੍ਰਾਇਮ ਮਨਿਸਟਰ ਪੁਸਤਕ ਦੇ ਲੇਖਕ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਜੇ ਐਨ ਯੂ ਦੇ ਵਿਦਿਆਰਥੀ ਰਹੇ ਹਨ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਕੂਲੀ ਸਿੱਖਿਆ ਸਾਰਿਆਂ ਦੇ ਲਈ ਫਰੀ ਕੀਤੀ ਜਾ ਸਕਦੀ ਹੈ ਪ੍ਰੰਤੂ ਭਾਰਤ ਵਰਗੇ ਦੇਸ਼ ‘ਚ ਉਚ ਸਿੱਖਿਆ ਫਰੀ ਕਰਨਾ ਔਖਾ ਕੰਮ ਹੈ। ਹਾਲਾਂਕਿ ਜੇ ਐਨ ਯੂ ‘ਚ ਸਰਕਾਰ ਨੂੰ ਅਚਾਨਕ ਫੀਸ ਨਹੀਂ ਵਧਾਉਣੀ ਚਾਹੀਦੀ ਸੀ। ਇਸ ਨੂੰ ਹੌਲੀ-ਹੌਲੀ ਵਧਾਉਣੀ ਚਾਹੀਦੀ ਸੀ ਤਾਂ ਵਿਦਿਆਰਥੀਆਂ ਦੇ ਮਾਪਿਆਂ ‘ਤੇ ਇਕਦਮ ਆਰਥਿਕ ਬੋਝ ਨਾ ਪਵੇ।

Check Also

ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਅਦਾਲਤ ਨੇ 23 ਅਪ੍ਰੈਲ ਤੱਕ ਵਧਾਈ

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜ਼ੀ ’ਤੇ ਈਡੀ ਨੂੰ ਨੋਟਿਸ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …