Breaking News
Home / ਕੈਨੇਡਾ / Front / ਸਿੱਖ ਜੋੜੇ ਦੀ ਕੁੱਟਮਾਰ ਖਿਲਾਫ਼ ਉੜੀਸਾ ’ਚ 24 ਨੂੰ ਬੰਦ ਦਾ ਸੱਦਾ

ਸਿੱਖ ਜੋੜੇ ਦੀ ਕੁੱਟਮਾਰ ਖਿਲਾਫ਼ ਉੜੀਸਾ ’ਚ 24 ਨੂੰ ਬੰਦ ਦਾ ਸੱਦਾ


ਭਰਤਪੁਰ ਪੁਲਿਸ ਥਾਣੇ ’ਚ ਸਿੱਖ ਜੋੜੇ ਨਾਲ ਹੋਈ ਸੀ ਵਧੀਕੀ
ਭੁਬਨੇਸ਼ਵਰ/ਬਿਊਰੋ ਨਿਊਜ਼ : ਉੜੀਸਾ ਦੀ ਮੁੱਖ ਵਿਰੋਧੀ ਪਾਰਟੀ ਬੀਜੂ ਜਨਤਾ ਦਲ ਨੇ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਦੇ ਭਰਤਪੁਰ ਪੁਲੀਸ ਥਾਣੇ ਵਿਚ ਲੰਘੀ 15 ਸਤੰਬਰ ਨੂੰ ਇਕ ਸਿੱਖ ਫ਼ੌਜੀ ਅਫ਼ਸਰ ਤੇ ਉਸ ਦੀ ਮੰਗੇਤਰ ਨਾਲ ਕਥਿਤ ਕੁੱਟਮਾਰ ਕੀਤੇ ਜਾਣ ਖਲਿਾਫ਼ 24 ਸਤੰਬਰ ਨੂੰ ਭੁਬਨੇਸ਼ਵਰ ਵਿਚ 6 ਘੰਟਿਆਂ ਦੇ ਬੰਦ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੀੜਤ ਲੜਕੀ ਖ਼ੁਦ ਇਕ ਸਿੱਖ ਫ਼ੌਜੀ ਅਫ਼ਸਰ ਦੀ ਧੀ ਵੀ ਹੈ। ਬੀਜੇਡੀ ਆਗੂ ਦੇਵੀ ਪ੍ਰਸਾਦ ਮਿਸ਼ਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉੜੀਸਾ ਅਮਨਪਸੰਦ ਸੂਬਾ ਹੈ ਪਰ ਇਥੇ ਭਾਜਪਾ ਦੇ 100 ਦਿਨਾਂ ਦੇ ਰਾਜ ਦੌਰਾਨ ਹੀ ਹਿੰਸਾ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਮੰਗਲਵਾਰ ਨੂੰ 6 ਘੰਟੇ ਲਈ ਭੁਬਨੇਸ਼ਵਰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਜੋੜੇ ਉਤੇ ਤਸ਼ੱਦਦ ਢਾਹੇ ਜਾਣ ਦੇ ਮੌਜੂਦਾ ਮਾਮਲੇ ਵਿਚ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …