5.2 C
Toronto
Thursday, November 13, 2025
spot_img
Homeਭਾਰਤਦੁਨੀਆ ਦੇ ਸੱਤ ਅਜੂਬਿਆਂ 'ਚੋਂ ਇਕ ਹੈ ਤਾਜ ਮਹੱਲ: ਟਰੂਡੋ

ਦੁਨੀਆ ਦੇ ਸੱਤ ਅਜੂਬਿਆਂ ‘ਚੋਂ ਇਕ ਹੈ ਤਾਜ ਮਹੱਲ: ਟਰੂਡੋ

ਆਗਰਾ : ਦੁਨੀਆ ਦੀ ਸਿਖਰਲੀ 10ਵੀਂ ਅਰਥ ਵਿਵਸਥਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਪਿਅਰੇ ਜੇਮਸ ਟਰੂਡੋ ਨੇ ਐਤਵਾਰ ਨੂੰ ਪਰਿਵਾਰ ਨਾਲ ਦੁਨੀਆ ਦੇ ਸੱਤ ਅਜੂਬਿਆਂ ਵਿਚ ਸ਼ੁਮਾਰ ਤਾਜ ਮਹੱਲ ਦਾ ਦੀਦਾਰ ਕੀਤਾ। ਤਾਜ ਦੀ ਖੂਬਸੂਰਤੀ ਪ੍ਰਤੀ ਉਨ੍ਹਾਂ ਦੇ ਅਹਿਸਾਸ ਨੂੰ ਜੇਕਰ ਦੋ ਸ਼ਬਦਾਂ ਵਿਚ ਬਿਆਨ ਕੀਤਾ ਜਾਵੇ ਤਾਂ ‘ਵਾਹ ਤਾਜ’ ਆਪਣੇ ਆਪ ਵਿਚ ਕਾਫੀ ਹੈ। ਉਨ੍ਹਾਂ ਤਾਜ ਨੂੰ ਦੁਨੀਆ ਦੇ ਸੱਤ ਅਜੂਬਿਆਂ ਵਿਚੋਂ ਇਕ ਦੱਸਿਆ। ਜਸਟਿਨ ਟਰੂਡੋ ਸਵੇਰੇ 10.45 ਵਜੇ ਤਾਜ ਪੁੱਜੇ। ਉਨ੍ਹਾਂ ਨਾਲ ਪਤਨੀ ਸੋਫੀ ਗ੍ਰਿਗੋਇਰ ਟਰੂਡੋ, ਧੀ ਏਲਾ ਗ੍ਰੇਸ ਮਾਰਗਰੇਟ ਟਰੂਡੋ ਅਤੇ ਦੋਵੇਂ ਪੁੱਤਰ ਹੈਡ੍ਰਿਨ ਤੇ ਜੇਵੀਅਰ ਸਨ। ਉਨ੍ਹਾਂ ਤਾਜ ਦੀ ਬੈਕਗਰਾਊਂਡ ਵਿਚ ਸੈਂਟਰਲ ਟੈਂਕ ਸਥਿਤ ਡਾਇਨਾ ਬੈਂਚ ‘ਤੇ ਪਰਿਵਾਰ ਨਾਲ ਤਸਵੀਰ ਵੀ ਖਿਚਵਾਈਆਂ। ਗਾਈਡ ਨੇ ਉਨ੍ਹਾਂ ਨੂੰ ਸ਼ਹਿਨਸ਼ਾਹ ਸ਼ਾਹਜਹਾਂ ਤੇ ਮੁਮਤਾਜ, ਤਾਜ ਮਹੱਲ ਬਣਨ ਦੀ ਵਜ੍ਹਾ ਤੇ ਮੁਗਲ ਵੰਸ਼ ਆਦਿ ਦੀ ਜਾਣਕਾਰੀ ਦਿੱਤੀ। ਕੈਨੇਡੀਆਈ ਪ੍ਰਧਾਨ ਮੰਤਰੀ ਨੇ ਤਾਜ ਦੀ ਕੰਧ ਕਲਾਕਾਰੀ, ਕੈਲੀਗ੍ਰਾਫੀ ਤੇ ਵਾਸਤੂਕਲਾ ਵਿਚ ਦਿਲਚਸਪੀ ਵਿਖਾਈ। ਟਰੂਡੋ ਨੇ ਤਾਜ ਦੀ ਵਿਜ਼ੀਟਰ ਬੁੱਕ ਵਿਚ ਲਿਖਿਆ ਕਿ ਤਾਜ ਦੁਨੀਆ ਦੀਆਂ ਸਭ ਤੋਂ ਅਨੋਖੀਆਂ ਯਾਦਗਾਰਾਂ ਵਿਚੋਂ ਇਕ ਹੈ। ਟਰੂਡੋ ਬਹੁਤ ਸਹਿਜ ਹੋ ਕੇ ਬਿਲਕੁਲ ਆਮ ਆਦਮੀ ਦੀ ਤਰ੍ਹਾਂ ਵਿਹਾਰ ਕਰ ਰਹੇ ਸਨ।
35 ਸਾਲ ਪਹਿਲਾਂ ਜਸਟਿਨ ਟਰੂਡੋ ਨੇ ਵੇਖਿਆ ਸੀ ਤਾਜ
ਜਸਟਿਨ ਟਰੂਡੋ 36 ਸਾਲ ਪਹਿਲਾਂ ਪਿਤਾ ਪਿਆਰੇ ਟਰੂਡੋ ਨਾਲ ਤਾਜ ਵੇਖਣ ਆਏ ਸਨ। ਉਸ ਵੇਲੇ ਉਨ੍ਹਾਂ ਦੇ ਪਿਤਾ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ। ਉਦੋਂ ਟਰੂਡੋ 11 ਸਾਲਾਂ ਦੇ ਹੀ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਤਾਜ ਵਿਖਾਉਣ ਨਾਲ ਲਿਆਏ ਸਨ ਅਤੇ ਹੁਣ ਉਹ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪੁੱਜੇ ਹਨ।

RELATED ARTICLES
POPULAR POSTS