Breaking News
Home / ਭਾਰਤ / ਹੋਰਾਂ ਲਈ ਤੋੜੇ ਪ੍ਰੋਟੋਕਾਲ ਪਰ ਟਰੂਡੋ ਦੇ ਸਵਾਗਤ ਲਈ ਨਹੀਂ ਪੁੱਜੇ ਮੋਦੀ

ਹੋਰਾਂ ਲਈ ਤੋੜੇ ਪ੍ਰੋਟੋਕਾਲ ਪਰ ਟਰੂਡੋ ਦੇ ਸਵਾਗਤ ਲਈ ਨਹੀਂ ਪੁੱਜੇ ਮੋਦੀ

ਵਰਲਡ ਮੀਡੀਆ ਦਾ ਕਹਿਣਾ, ਭਾਰਤ ਨੇ ਟਰੂਡੋ ਨੂੰ ਨੀਵਾਂ ਦਿਖਾਇਆ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਿੱਤ ਲਈ ਕਦੇ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ, ਇੱਥੋਂ ਤੱਕ ਕਿ ਵਿਦੇਸ਼ੀ ਵਿਸ਼ੇਸ਼ ਮਹਿਮਾਨਾਂ ਦੇ ਸਵਾਗਤ ਲਈ ਪ੍ਰੋਟੋਕਾਲ ਤੱਕ ਦੀ ਪ੍ਰਵਾਹ ਨਹੀਂ ਕਰਦੇ। ਜਦੋਂ ਵੀ ਕੋਈ ਵਿਦੇਸ਼ੀ ਮਹਿਮਾਨ ਭਾਰਤ ਆਉਂਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ ਤੇ ਉਨ੍ਹਾਂ ਵੱਲੋਂ ਮਹਿਮਾਨਾਂ ਨੂੰ ਪਾਈ ਜੱਫੀ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ। ਪਰ ਇਸ ਵਾਰ ਬਿਲਕੁਲ ਉਲਟ ਦੇਖਣ ਨੂੰ ਮਿਲਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ‘ਤੇ ਆਏ ਤਾਂ ਮੋਦੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਪਹੁੰਚੇ। ਟਰੂਡੋ ਦੀ ਯਾਤਰਾ ਸਬੰਧੀ ਵਰਲਡ ਮੀਡੀਆ ਦਾ ਕਹਿਣਾ ਹੈ ਕਿ ਭਾਰਤ ਨੇ ਕੈਨੇਡੀਆਈ ਪ੍ਰਧਾਨ ਮੰਤਰੀ ਨੂੰ ਨੀਵਾਂ ਦਿਖਾਇਆ ਹੈ। ਟਰੂਡੋ ਨੂੰ ਦਿੱਲੀ ਏਅਰਪੋਰਟ ‘ਤੇ ਰਿਸੀਵ ਕਰਨ ਲਈ ਖੇਤੀਬਾੜੀ ਰਾਜ ਮੰਤਰੀ ਨੂੰ ਭੇਜਿਆ ਗਿਆ। ਜਦਕਿ ਇਸ ਤੋਂ ਪਹਿਲਾਂ ਮੋਦੀ ਕਈ ਵਿਦੇਸ਼ੀ ਮਹਿਮਾਨਾਂ ਨੂੰ ਰਿਸੀਵ ਕਰਨ ਲਈ ਪ੍ਰੋਟੋਕਾਲ ਤੋੜ ਚੁੱਕੇ ਹਨ। ਚੇਤੇ ਰਹੇ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਪਹੁੰਚੇ ਤਾਂ ਨਰਿੰਦਰ ਮੋਦੀ ਨੇ ਏਅਰਪੋਰਟ ‘ਤੇ ਪ੍ਰੋਟੋਕਾਲ ਤੋੜਦੇ ਹੋਏ ਖੁਦ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਜਦੋਂ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਤੇ ਯੂ.ਏ.ਈ. ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜਯਾਦ ਅਲ ਨਹਯਾਨ ਦਾ ਦਿੱਲੀ ਏਅਰਪੋਰਟ ‘ਤੇ ਪ੍ਰੋਟੋਕਾਲ ਦੀ ਪ੍ਰਵਾਹ ਨਾ ਕਰਦੇ ਹੋਏ ਕੀਤਾ ਸਵਾਗਤ। ਪ੍ਰਧਾਨ ਮੰਤਰੀ ਨਰਿੰਜਰ ਮੋਦੀ ਖੁਦ ਜਾਪਾਨ ਦੇ ਪੀ.ਐੱਮ. ਸ਼ਿੰਜੋ ਆਬੇ ਦਾ ਸਵਾਗਤ ਕਰਨ ਲਈ ਅਹਿਮਦਾਬਾਦ ਏਅਰਪੋਰਟ ਪਹੁੰਚੇ ਸਨ। 14 ਜਨਵਰੀ 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੂੰ ਰਿਸੀਵ ਕਰਨ ਲਈ ਏਅਰਪੋਰਟ ਪਹੁੰਚੇ ਤਾਂ ਦੋਹਾਂ ਦੇਸ਼ਾਂ ਵਿਚਾਲੇ ਕਾਫੀ ਗਰਮਾਹਟ ਦੇਖਣ ਨੂੰ ਮਿਲੀ।
ਹਰ ਸਾਲ 43 ਹਜ਼ਾਰ ਕਰੋੜ ਰੁਪਏ ਦਾ ਵਪਾਰ
ਕੈਨੇਡਾ ਦੀ ਕੁੱਲ ਆਬਾਦੀ 3.6 ਕਰੋੜ ਹੈ। ਇਸ ਵਿਚ ਕਰੀਬ 14 ਲੱਖ ਭਾਰਤੀ ਹਨ। ਦੋਵੇਂ ਦੇਸ਼ਾਂ ਵਿਚ ਸਲਾਨਾ 43,140 ਕਰੋੜ ਰੁਪਏ ਦਾ ਵਪਾਰ ਹੁੰਦਾ ਹੈ। ਇਕ ਸਾਲ ਵਿਚ ਕੈਨੇਡਾ ਨੇ ਭਾਰਤ ਵਿਚ ਕਰੀਬ 96 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੈਨੇਡਾ ਮੋਤੀ, ਆਰਗੈਨਿਕ, ਕੈਮੀਕਲਜ਼, ਟੈਕਸਟਾਈਲ, ਬਾਈਕ ਭਾਰਤ ਕੋਲੋਂ ਮੰਗਵਾਉਂਦਾ ਹੈ।

Check Also

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਕਜੁੱਟ ਹੋਈ ਵਿਰੋਧੀ ਧਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ‘ਇੰਡੀਆ’ …