Breaking News
Home / ਦੁਨੀਆ / ਓਬਾਮਾ ਵੱਲੋਂ ਭਾਰਤੀ-ਅਮਰੀਕੀ ਦੀ ਅਹਿਮ ਪ੍ਰਸ਼ਾਸਨਿਕ ਅਹੁਦੇ ‘ਤੇ ਨਿਯੁਕਤੀ

ਓਬਾਮਾ ਵੱਲੋਂ ਭਾਰਤੀ-ਅਮਰੀਕੀ ਦੀ ਅਹਿਮ ਪ੍ਰਸ਼ਾਸਨਿਕ ਅਹੁਦੇ ‘ਤੇ ਨਿਯੁਕਤੀ

logo-2-1-300x105ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਭਾਰਤੀ-ਅਮਰੀਕੀ ਇੰਜਨੀਅਰ ਨੂੰ ਅਹਿਮ ਪ੍ਰਸ਼ਾਸਨਿਕ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਦੇ ਬਿਆਨ ਮੁਤਾਬਕ ‘ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ ઠਦੇ ਸਹਿ ਬਾਨੀ ਮਨਜੀਤ ਸਿੰਘ ਨੂੰ ‘ਫੇਥ-ਬੇਸਡ ਐਂਡ ਨੇਬਰਹੁੱਡ ਪਾਰਟਨਰਸ਼ਿਪਜ਼’ ਉਤੇ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਮਨਜੀਤ ਦੀ ਨਿਯੁਕਤੀ ਦੇ ਐਲਾਨ ਦੇ ਨਾਲ ਓਬਾਮਾ ਨੇ ਕਈ ਹੋਰ ਨਿਯੁਕਤੀਆਂ ਵੀ ਕੀਤੀਆਂ ਹਨ।
ਓਬਾਮਾ ਨੇ ਕਿਹਾ, ‘ਇਹ ਸਾਰੇ ਵਧੀਆ ਜਨਤਕ ਸੇਵਕ ਆਪਣੀਆਂ ਨਵੀਆਂ ਅਹਿਮ ਭੂਮਿਕਾਵਾਂ ਲਈ ਆਪਣੇ ਵੱਡੇ ਤਜਰਬੇ ਅਤੇ ਜ਼ਬਰਦਸਤ ਸਮਰਪਣ ਦੀ ਭਾਵਨਾ ਲੈ ਕੇ ਆਏ ਹਨ। ਮੈਂ ਇਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।’
ਸਾਫਟਵੇਅਰ ਤਕਨਾਲੋਜੀ ਸਲਾਹਕਾਰ ਫਰਮ ‘ਅਜਿਲੀਅਸ’ ਦੇ ਪ੍ਰਧਾਨ ਮਨਜੀਤ ਸਿੰਘ ਨੇ ਇਸ ਦੀ ਸਥਾਪਨਾ 2013 ਵਿੱਚ ਕੀਤੀ ਸੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …