1.2 C
Toronto
Tuesday, January 13, 2026
spot_img
Homeਦੁਨੀਆਵੀਜ਼ਾ ਮਾਮਲੇ 'ਚ ਯੋਗਤਾ ਨੂੰ ਪਹਿਲ ਦੇਣਗੇ ਟਰੰਪ

ਵੀਜ਼ਾ ਮਾਮਲੇ ‘ਚ ਯੋਗਤਾ ਨੂੰ ਪਹਿਲ ਦੇਣਗੇ ਟਰੰਪ

ਐਚ-1ਬੀ ਵੀਜ਼ਾ ਨਿਯਮਾਂ ਤੇ ਸੁਰੱਖਿਆ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦਾ ਰੱਖਿਆ ਖਿਆਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਣਵੱਤਾ ‘ਤੇ ਅਧਾਰਿਤ ਇਮੀਗਰੇਸ਼ਨ ਪ੍ਰਣਾਲੀ ਲਾਗੂ ਕਰਨ ਦੀ ਲੋੜ ਦੱਸੀ ਹੈ, ਜਿਸ ਨਾਲ ਅਮਰੀਕੀ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ। ਟਰੰਪ ਦੇ ਇਸ ਰੁਖ ਨਾਲ ਉਚ ਤਕਨੀਕ ਵਾਲੇ ਪੇਸ਼ੇਵਰਾਂ ਨੂੰ ਫਾਇਦਾ ਮਿਲੇਗਾ, ਜਿਨ੍ਹਾਂ ਵਿਚ ਵਧੇਰੇ ਭਾਰਤ ਤੇ ਕੁਝ ਹੋਰ ਦੇਸ਼ਾਂ ਤੋਂ ਆਏ ਹਨ। ਕਾਂਗਰਸ (ਸੰਸਦ)ਵਿਚ ਰਾਸ਼ਟਰਪਤੀ ਦੇ ਰੂਪ ਵਿਚ ਆਪਣੇ ਪਹਿਲੇ ਸੰਬੋਧਨ ਵਿਚ ਟਰੰਪ ਨੇ ਦੁਨੀਆ ਦੇ ਕਈ ਦੇਸ਼ਾਂ ਕੈਨੇਡਾ, ਆਸਟਰੇਲੀਆ ਆਦਿ ਨੇ ਆਪਣੇ ਇੱਥੇ ਗੁਣਵੱਤਾ ਅਧਾਰਿਤ ਇਮੀਗਰੇਸ਼ਨ ਪ੍ਰਣਾਲੀ ਲਾਗੂ ਕੀਤੀ ਹੈ। ੳਹ ਫਾਇਦਾ ਪਹੁੰਚਾਉਣ ਵਾਲੇ ਲੋਕਾਂ ਨੂੰ ਆਉਣ ਦੀ ਇਜ਼ਾਜ਼ਤ ਦਿੰਦੇ ਹਨ। ਇਸ ਤਰ੍ਹਾਂ ਦਾ ਸਿਸਟਮ ਬਹੁਤ ਸਾਰਾ ਪੈਸਾ ਬਚਾਉਂਦਾ ਹੈ ਤੇ ਆਪਣੇ ਦੇਸ਼ ਦੇ ਕੰਮ ਕਰਨ ਵਾਲਿਆਂ ਦੀ ਤਨਖਾਹ ਵਧਾਉਣ ਵਿਚ ਕਾਰਗਰ ਸਾਬਿਤ ਹੁੰਦਾ ਹੈ। ਟਰੰਪ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਦੀ ਜਨਤਾ ਨੇ ਚੁਣਿਆ ਹੈ। ਇਸੇ ਲਈ ਅਮਰੀਕਾ ਦੇ ਲੋਕਾਂ ਦੇ ਹਿੱਤਾਂ ਦਾ ਸੰਵਿਧਾਨ ਵਿਚ ਧਿਆਨ ਰੱਖਣਗੇ। ਹੁਨਰਮੰਦ ਇਮੀਗ੍ਰਾਂਟਸ ਲਈ ਅਮਰੀਕਾ ਆਉਣ ਦੀ ਇਜਾਜ਼ਤ ਕਾਇਮ ਰੱਖਣ ਦੇ ਟਰੰਪ ਦੇ ਰੁਖ ਦਾ ਸਭ ਤੋਂ ਵੱਧ ਫਾਇਦਾ ਭਾਰਤ ਨੂੰ ਮਿਲਦ ਦੀ ਉਮੀਦ ਹੈ। ਆਈ.ਟੀ. ਪੇਸ਼ੇਵਰ ਵਜੋਂ ਸਭ ਤੋਂ ਵੱਧ ਭਾਰਤੀ ਐਚ-1ਬੀ ਵੀਜ਼ੇ ‘ਤੇ ਅਮਰੀਕਾ ਆਉਂਦੇ ਹਨ। ਇਹੀ ਨਹੀਂ ਭਾਰਤ ਤੋਂ ਅਮਰੀਕਾ ਆਉਣ ਵਾਲਿਆਂ ਵਿਚ ਵੱਡੀ ਗਿਣਤੀ ਵਿਗਿਆਨੀਆਂ, ਡਾਕਟਰਾਂ, ਇੰਜੀਨੀਅਰਾਂ ਤੇ ਹੋਰ ਉਚ ਤਕਨੀਕ ਵਾਲੇ ਪੇਸ਼ੇਵਰਾਂ ਦੀ ਹੁੰਦੀ ਹੈ। ਇਸ ਹਾਲਤ ਵਿਚ ਗੁਣਵੱਤਾ ਦੇ ਲਿਹਾਜ਼ ਨਾਲ ਭਾਰਤੀ ਇਮੀਗ੍ਰੇਸ਼ਨ ਦਹਾਕਿਆਂ ਤੋਂ ਅਮਰੀਕਾ ਲਈ ਫਾਇਦੇਮੰਦ ਰਹੇ ਹਨ। ਹੁਣ ਜਦਕਿ ਟਰੰਪ ਗੁਣਵੱਤਾ ਅਧਾਰਿਤ ਇਮੀਗ੍ਰੇਸ਼ਨ ਨੀਤੀ ਬਣਾਉਣ ‘ਤੇ ਜ਼ੋਰ ਦੇ ਰਹੇ ਹਨ ਤਾਂ ਉਸਦਾ ਫਾਇਦਾ ਭਾਰਤ ਨੂੰ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਨੂੰ ਕੱਟੜਪੰਥੀਆਂ ਦੀਆਂ ਚਰਾਂਦਾ ਨਹੀਂ ਬਣਨ ਦੇਵੇਗਾ। ਮੁਸਲਿਮ ਜਗਤ ਤੇ ਹੋਰ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਅੱਤਵਾਦੀ ਸੰਗਠਨ ਆਈਐਸ ਨੂੰ ਅਮਰੀਕਾ ਬਰਬਾਦ ਕਰੇਗਾ।
ਡੈਮੋਕਰੇਟ ਨੇ ਬੁਲਾਏ ਭਾਰਤੀ-ਪਾਕਿਸਤਾਨੀ
ਟਰੰਪ ਦੇ ਪਹਿਲੇ ਸੰਬੋਧਨ ਸਮੇਂ ਵਿਰੋਧੀ ਡੈਮੋਕਰੇਟਿਕ ਪਾਰਟੀ ਨੇ ਸੰਸਦ ਵਿਚ ਅਮਰੀਕਾ ਵਿਚ ਰਹਿਣ ਵਾਲੇ ਕਈ ਮੁਸਲਿਮ ਇਮੀਗਰਾਂਟਸ ਨੂੰ ਵੀ ਬੁਲਾਇਆ ਹੋਇਆ ਸੀ, ਜਿਨ੍ਹਾਂ ਲੋਕਾਂ ਨੂੰ ਡੈਮੋਕਰੇਟ ਸੰਸਦ ਮੈਂਬਰਾਂ ਨੇ ਬੁਲਾਇਆ ਸੀ, ਉਨ੍ਹਾਂ ਵਿਚ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਮੁਸਲਿਮ-ਅਮਰੀਕੀ ਸ਼ਾਮਲ ਸਨ। ਡੈਮੋਕਰੇਟਿਕ ਸੰਸਦ ਮੈਂਬਰ ਰੁਬੇਨ ਕਿਹੁਏਨ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਮੂਲ ਦੀ ਜ਼ਿਆ ਖਾਨ ਨੂੰ ਲਾਸ ਵੇਗਾਸ ਤੋਂ ਨਿੱਜੀ ਮਹਿਮਾਨ ਵਜੋਂ ਸੱਦਿਆ ਗਿਆ ਸੀ। ਉਹ ਦਿਲ ਦੇ ਰੋਗਾਂ ਦੇ ਮਾਹਰ ਹਨ। ਜਦਕਿ ਸੰਸਦ ਮੈਂਬਰ ਜਿਮ ਲੋਂਗਾਵਿਨ ਨੇ ਪਾਕਿਸਤਾਨੀ ਮੂਲ ਦੇ ਅਹਿਸਨ ਮਿਰਜ਼ਾ ਨੂੰ ਬੁਲਾਇਆ ਸੀ। ਉਹ ਵੀ ਡਾਕਟਰ ਹਨ।

RELATED ARTICLES
POPULAR POSTS