ਦਸਤਾਰ ਦਾ ਮਜ਼ਾਕ ਉਡਾਉਣ ਵਾਲੇ ਦੋ ਰੇਡੀਓ ਹੋਸਟ ਮੁਅੱਤਲ
ਨਿਊਜਰਸੀ/ਬਿਊਰੋ ਨਿਊਜ਼
ਨਿਊਜਰਸੀ ਦੇ ਰੇਡੀਓ ਸਟੇਸ਼ਨ ਐੱਨ.ਜੇ. 101. 5 ਐੱਫ. ਐੱਮ. ਵੱਲੋਂ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨਾਲ ਨਸਲੀ ਵਿਤਕਰੇ ਦੇ ਮਾਮਲੇ ਵਿਚ ਦੋ ਰੇਡੀਓ ਹੋਸਟਾਂ ਨੂੰ 10 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਰੇਡੀਓ ਹੋਸਟ ਵੱਲੋਂ ਨਿਊਜਰਸੀ ਸਟੇਟ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਦੀ ਦਸਤਾਰ ਦਾ ਮਜ਼ਾਕ ਉਡਾਉਂਦਿਆਂ ਉਨ੍ਹਾਂ ਨੂੰ ‘ਟਰਬਨ ਮੈਨ’ ਕਹਿ ਕੇ ਸੰਬੋਧਨ ਕੀਤਾ ਗਿਆ। ਜਿਸ ਕਾਰਨ ਦੋ ਹੋਸਟਾਂ ਡੈਨਿਸ ਅਤੇ ਜੂਡੀ ਫਰੈਂਕੋ ਨੂੰ ਰੇਡੀਓ ‘ਤੇ ਬੋਲਣ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਹੋਸਟਾਂ ਨੇ ਆਪਣੇ ਕੀਤੇ ‘ਤੇ ਮੁਆਫੀ ਵੀ ਮੰਗੀ ਹੈ। ਗੁਰਬੀਰ ਸਿੰਘ ਗਰੇਵਾਲ ਨਾਲ ਹੋਏ ਅਜਿਹੇ ਵਤੀਰੇ ਤੋਂ ਬਾਅਦ ਸਿਰਫ ਸਿੱਖ ਭਾਈਚਾਰੇ ਨੇ ਹੀ ਨਹੀਂ ਸਗੋਂ ਨਿਊਜਰਸੀ ਦੇ ਗਵਰਨਰ ਸਣੇ ਵੱਡੀ ਗਿਣਤੀ ਵਿਚ ਅਮਰੀਕੀ ਸਰੋਤਿਆਂ ਨੇ ਦੋ ਹੋਸਟਾਂ ਖਿਲਾਫ ਰੇਡੀਓ ਸਟੇਸ਼ਨ ਨੂੰ ઠਸ਼ਿਕਾਇਤ ਕੀਤੀ ਸੀ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …