Breaking News
Home / ਪੰਜਾਬ / ਭਾਖੜਾ ਮੈਨੇਜਮੈਂਟ ਬੋਰਡ ਨੂੰ ਖ਼ਤਮ ਕਰਕੇ ਕਾਬਲ ਟੀਮ ਨੂੰ ਪ੍ਰਬੰਧ ਸੌਂਪੇ ਜਾਣ: ਸਿਮਰਨਜੀਤ ਸਿੰਘ ਮਾਨ

ਭਾਖੜਾ ਮੈਨੇਜਮੈਂਟ ਬੋਰਡ ਨੂੰ ਖ਼ਤਮ ਕਰਕੇ ਕਾਬਲ ਟੀਮ ਨੂੰ ਪ੍ਰਬੰਧ ਸੌਂਪੇ ਜਾਣ: ਸਿਮਰਨਜੀਤ ਸਿੰਘ ਮਾਨ

ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਲਈ ਭਾਖੜਾ ਮੈਨੇਜਮੈਟ ਬੋਰਡ ਪੂਰਨ ਤੌਰ ‘ਤੇ ਜ਼ਿੰਮੇਵਾਰ ਹੈ। ਭਾਖੜਾ ਤੇ ਪੌਂਗ ਡੈਮ ਵੱਲੋਂ ਛੱਡੇ ਗਏ ਪਾਣੀ ਕਾਰਨ ਹੀ ਪੰਜਾਬੀਆਂ ਦਾ ਮਾਲੀ, ਜਾਨੀ ਤੇ ਫ਼ਸਲੀ ਨੁਕਸਾਨ ਹੋਇਆ ਹੈ। ਇਹ ਕੋਈ ਪਹਿਲੀ ਵਾਰ ਨਹੀਂ ਬਲਕਿ 1988 ਅਤੇ 1993 ਵਿੱਚ ਵੀ ਇਸ ਬੋਰਡ ਨੇ ਪੰਜਾਬੀਆਂ ਦਾ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ, ਇਸ ਲਈ ਸਮਾਂ ਮੰਗ ਕਰਦਾ ਹੈ ਕਿ ਇਸ ਬੋਰਡ ਨੂੰ ਖ਼ਤਮ ਕਰਕੇ ਰੋਹਤਾਂਗ ਅਤੇ ਤਿੱਬਤ ਵੱਲੋਂ ਆਉਣ ਵਾਲੇ ਪਾਣੀ ਦੇ ਵਹਾਅ ਦੀ ਸਹੀ ਜਾਣਕਾਰੀ ਰੱਖਣ ਵਾਲੇ ਜ਼ਿੰਮੇਵਾਰ ਵਿਅਕਤੀਆਂ ਦੀ ਇੱਕ ਟੀਮ ਬਣਾਈ ਜਾਵੇ, ਜੋ ਪੰਜਾਬੀਆਂ ਦੇ ਹੋਣ ਵਾਲੇ ਨੁਕਸਾਨ ਨੂੰ ਹਰ ਕੀਮਤ ‘ਤੇ ਬਚਾਵੇ।

 

Check Also

‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ

ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …