Breaking News
Home / ਪੰਜਾਬ / ਚੋਣ ਦੰਗਲ ਲਈ ਅਕਾਲੀ ਦਲ ਨੇ ਖਿੱਚੀ ਤਿਆਰੀ

ਚੋਣ ਦੰਗਲ ਲਈ ਅਕਾਲੀ ਦਲ ਨੇ ਖਿੱਚੀ ਤਿਆਰੀ

logo-2-1-300x105-3-300x10565 ਫੀੋਸਦੀ ਉਮੀਦਵਾਰਾਂ ਦੀ ਸ਼ਨਾਖਤ, ਉਮੀਦਵਾਰਾਂ ਨੂੰ ਹਲਕਿਆਂ ਵਿਚ ‘ਮੱਠੀ ਮੁਹਿੰਮ’ ਵਿੱਢਣ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਤਿੰਨ ਧਿਰੀ ਦੰਗਲ ਲਈ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਖਿੱਚ ਲਈ ਹੈ। ਜਾਣਕਾਰੀ ਅਨੁਸਾਰ ਪਾਰਟੀ ਨੇ 65 ਫ਼ੀਸਦੀ ਉਮੀਦਵਾਰਾਂ ਦੀ ਸ਼ਨਾਖ਼ਤ ਕਰ ਲਈ ਹੈ। ਅਕਾਲੀ ਦਲ 94 ਸੀਟਾਂ ‘ਤੇ ਚੋਣ ਲੜੇਗਾ, ਜਿਸ ਲਈ ਰਣਨੀਤੀ ਵੀ ਘੜ ਲਈ ਗਈ ਹੈ। ਜਾਣਕਾਰੀ ਮੁਤਾਬਕ ਅਕਾਲੀ ਲੀਡਰਸ਼ਿਪ ਨੇ 50 ਤੋਂ ਵੱਧ ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸ਼ਨਾਖ਼ਤ ਕਰ ਲਈ ਹੈ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਉਮੀਦਵਾਰਾਂ ਦੀ ਚੋਣ ਜੂਨ ਦੇ ਅੰਤ ਵਿੱਚ ਕੀਤੀ ਜਾਵੇਗੀ। ਹਾਲਾਂਕਿ ਇਨ੍ਹਾਂ ਉਮੀਦਵਾਰਾਂ ਦੇ ਨਾਂ ਛੇਤੀ ਜਨਤਕ ਨਹੀਂ ਕੀਤੇ ਜਾਣਗੇ। ਚੁਣੇ ਗਏ ਉਮੀਦਵਾਰਾਂ ਨੂੰ ਆਪਣੇ ਹਲਕਿਆਂ ਵਿੱਚ ‘ਮੱਠੀ ਚੋਣ ਮੁਹਿੰਮ’ ਵਿੱਢਣ ਲਈ ਕਹਿ ਦਿੱਤਾ ਗਿਆ ਹੈ। ਪਾਰਟੀ ਦੇ ਉੱਚ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਦੀ ਸ਼ਨਾਖ਼ਤ ਜਿੱਤ ਦੀ ਸਮਰੱਥਾ ਤੇ ਵੋਟਰਾਂ ਵਿਚ ਆਧਾਰ ਨੂੰ ਦੇਖ ਕੇ ਕੀਤੀ ਗਈ ਹੈ।
ਮੁਢਲੇ ਮੈਨੇਜਮੈਂਟ ਸਿਧਾਂਤਾਂ ਉਤੇ ਪਾਰਟੀ ਚਲਾ ਰਹੇ ਪ੍ਰਧਾਨ-ਕਮ-ਮੁੱਖ ਰਣਨੀਤੀਘਾੜੇ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਬਾਰੀਕੀ ਨਾਲ ਯੋਜਨਾਬੰਦੀ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਸਾਰਾ ਉਸ ਦਾ ਹੀ ‘ਲਾਭ ਤੇ ਨੁਕਸਾਨ’ ਹੈ। ਗੱਲਬਾਤ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਰਣਨੀਤੀ ਤਿਆਰ ਹੈ ਅਤੇ ਸਾਰੇ ਉਮੀਦਵਾਰ ਦੋ ਮਹੀਨਿਆਂ ਵਿੱਚ ਚੁਣ ਲਏ ਜਾਣਗੇ। ਉਨ੍ਹਾਂ ਕਿਹਾ, ‘ਪੰਜਾਬ ਦੇ ਹਰੇਕ ਹਲਕੇ ਦੇ ਵੱਖਰੇ ਮੁੱਦੇ ਹਨ। ਅਸੀਂ ਹਰੇਕ ਹਲਕੇ ਨੂੰ ਧਿਆਨ ਵਿੱਚ ਰੱਖ ਕੇ ਯੋਜਨਾ ਬਣਾਵਾਂਗੇ। ਪਾਰਟੀ ਦੇ ਪ੍ਰਚਾਰ ਲਈ ਨਵੇਂ ਦੌਰ ਦੀ ਮਾਰਕੀਟਿੰਗ ਤਿਕੜਮ ਵਿੱਚ ਸ਼ਾਮਲ ਹੋਣ ਦੀ ਬਜਾਏ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਲੋਕਾਂ ਤੋਂ ਵੋਟਾਂ ਮੰਗੇਗਾ।
ਨਸ਼ਾ ਤੇ ਰੇਤ ਮਾਫ਼ੀਆ ਨੂੰ ਰਾਜਸੀ ਸਰਪ੍ਰਸਤੀ ਨਹੀਂ: ਸੁਖਬੀਰ
ਪੰਜਾਬ ਵਿਚ ਨਸ਼ਿਆਂ ਦੇ ਦਰਿਆ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸੇ ਵੀ ਗਰੋਹ ਨੂੰ ਕੋਈ ਸਿਆਸੀ ਸਰਪ੍ਰਸਤੀ ਨਹੀਂ ਹੈ। ਪੰਜਾਬ ਤਾਂ ਮਹਿਜ਼ ਲਾਂਘਾ ਹੈ ਅਤੇ ਅਸਲ ਮਾਰਕੀਟ ਤਾਂ ਵੱਡੇ ਸ਼ਹਿਰ ਜਾਂ ਅਮੀਰ ਮੁਲਕ ਹਨ। ਪੰਜਾਬੀਆਂ ਦੇ ਨਸ਼ੇੜੀ ਹੋਣ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਰੇਤ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਹੋਣ ਤੋਂ ਵੀ ਇਨਕਾਰ ਕੀਤਾ। ਬਾਦਲ ਪਰਿਵਾਰ ਦੀ ਵਜ਼ਾਰਤ ਵਿਚ ਚੌਧਰ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਮੰਤਰੀਆਂ ਕੋਲ ਬਰਾਬਰ ਅਹਿਮ ਵਿਭਾਗ ਹਨ। ਪ੍ਰਤਾਪ ਸਿੰਘ ਕੈਰੋਂ ਤੇ ਬਿਕਰਮ ਸਿੰਘ ਮਜੀਠੀਆ ਬਾਰੇ ਉਨ੍ਹਾਂ ਕਿਹਾ ਕਿ ਉਹ ਦੋਵੇਂ ਸਿਆਸੀ ਪਰਿਵਾਰਾਂ ਵਿਚੋਂ ਹਨ ਤੇ ਉਹ ਆਪਣੇ ਦਮ ‘ਤੇ ਰਾਜਨੀਤੀ ਵਿੱਚ ਆਏ ਹਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …