2.2 C
Toronto
Thursday, January 8, 2026
spot_img
Homeਪੰਜਾਬਟਾਈਟਲਰ ਮਾਮਲੇ 'ਤੇ ਸਿਆਸਤ ਹੋਰ ਭਖੀ

ਟਾਈਟਲਰ ਮਾਮਲੇ ‘ਤੇ ਸਿਆਸਤ ਹੋਰ ਭਖੀ

’84 ਦਾ ਮੁੱਦਾ ਅਕਾਲੀ ਦਲ ਸਿਆਸੀ ਫਾਇਦੇ ਲਈ ਹੈ ਉਠਾਉਂਦਾ : ਕੈਪਟਨ ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਸਟਿੰਗ ‘ਤੇ ਅੱਜ ਫੇਰ ਸਿਆਸਤ ਭਖ਼ੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਚ ਕਿਹਾ ਹੈ ਕਿ ਟਾਈਟਲਰ ਦੇ ਸਟਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਾਨੂੰਨ ਆਪਣਾ ਕੰਮ ਕਰੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ’84 ਦਾ ਮੁੱਦਾ ਆਪਣੇ ਸਿਆਸੀ ਫਾਇਦੇ ਲਈ ਉਠਾਉਂਦਾ ਹੈ। ਵਿਵਾਦ ਕਾਫੀ ਦਿਨਾਂ ਦਾ ਚੱਲ ਰਿਹਾ ਹੈ ਪਰ ਕੈਪਟਨ ਇਸ ‘ਤੇ ਅਜੇ ਤੱਕ ਕੁਝ ਨਹੀਂ ਬੋਲੇ ਸਨ। ਉਧਰ ਦੂਜੇ ਪਾਸੇ ਅੱਜ ਜਗਦੀਸ਼ ਟਾਈਟਲਰ ਨੇ ਦਿੱਲੀ ਦੇ ਕਾਪਸਖੇੜਾ ਪੁਲਿਸ ਸਟੇਸ਼ਨ ‘ਤੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਸ਼ਿਕਾਇਤ ਵਿਚ ਕਿਹਾ ਹੈ ਕਿ ਮੈਨੂੰ ਜਾਣਬੱਝ ਕੇ ਝੂਠੇ ਵੀਡੀਓ ਜ਼ਰੀਏ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ ਵਿਅਕਤੀਆਂ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀਆਂ ਖ਼ਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਟਾਈਟਲਰ ਦੇ ਵਿਰੋਧ ਵਿਚ ਪੁਲਿਸ ਸਟੇਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ।

RELATED ARTICLES
POPULAR POSTS