7.4 C
Toronto
Saturday, November 1, 2025
spot_img
Homeਪੰਜਾਬਸੁਮੇਧ ਸੈਣੀ ਦੀ ਕੱਚੀ ਜ਼ਮਾਨਤ ਰੱਦ, ਗ੍ਰਿਫਤਾਰੀ ਦੀ ਵਧੀ ਸੰਭਾਵਨਾ

ਸੁਮੇਧ ਸੈਣੀ ਦੀ ਕੱਚੀ ਜ਼ਮਾਨਤ ਰੱਦ, ਗ੍ਰਿਫਤਾਰੀ ਦੀ ਵਧੀ ਸੰਭਾਵਨਾ

Image Courtesy :dailyhamdard

ਮੁਹਾਲੀ/ਬਿਊਰੋ ਨਿਊਜ਼
1991 ਵਿਚ ਆਈ.ਏ.ਐਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਧਾਰਾ 302 ਵਿਚ ਦਿੱਤੀ ਕੱਚੀ ਜ਼ਮਾਨਤ ਮੁਹਾਲੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਸੰਭਾਵਨਾ ਵੀ ਵਧ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਮਾਮਲਾ ਕਿਸੇ ਹੋਰ ਅਦਾਲਤ ਵਿਚ ਤਬਦੀਲ ਹੋਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਅੱਜਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿਚ ਹੋਈ। ਅਦਾਲਤ ਵਿਚ ਸੁਮੇਧ ਸੈਣੀ, ਸ਼ਿਕਾਇਤਕਰਤਾ ਅਤੇ ਸਰਕਾਰ ਵੱਲੋਂ ਪੇਸ਼ ਹੋਏ ਪਬਲਿਕ ਪਰਾਸੀਕਿਉਟਰ ਵੱਲੋਂ ਭਖਵੀਂ ਬਹਿਸ ਕੀਤੀ ਗਈ। ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਸੁਮੇਧ ਸੈਣੀ ਨੂੰ ਧਾਰਾ 302 ਵਿਚ ਮਿਲੀ ਕੱਚੀ ਜ਼ਮਾਨਤ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਵੀ ਸੁਮੇਧ ਸੈਣੀ ਖਿਲਾਫ ਧਾਰਾ 302 ਦਾ ਵਾਧਾ ਹੋਵੇਗਾ ਤਾਂ 3 ਦਿਨ ਦਾ ਨੋਟਿਸ ਦੇਣਾ ਪਵੇਗਾ।

RELATED ARTICLES
POPULAR POSTS