17.3 C
Toronto
Saturday, October 10, 2026
spot_img
Homeਪੰਜਾਬਆਸਟ੍ਰੇਲੀਆ 'ਚ ਸਮਾਣਾ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਆਸਟ੍ਰੇਲੀਆ ‘ਚ ਸਮਾਣਾ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਆਸਟ੍ਰੇਲੀਆ ‘ਚ ਸਮਾਣਾ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤਚੱਲਦੀ ਕਾਰ ‘ਤੇ ਦਰੱਖਤ ਡਿੱਗਣ ਨਾਲ ਵਾਪਰਿਆ ਹਾਦਸਾ
ਸਮਾਣਾ/ਬਿਊਰੋ ਨਿਊਜ਼
ਪਟਿਆਲਾ ਵਿਚ ਪੈਂਦੇ ਸਮਾਣਾ ਨੇੜਲੇ ਪਿੰਡ ਨਮਾਦਾ ਦੇ ਆਸਟ੍ਰੇਲੀਆ ‘ਚ ਰਹਿੰਦੇ ਪਤੀ-ਪਤਨੀ ਤੇ ਉਨ੍ਹਾਂ ਦੇ ਭਤੀਜੇ ਦੀ ਮੈਲਬੌਰਨ ‘ਚ ਵਾਪਰੇ ਇਕ ਹਾਦਸੇ ਦੌਰਾਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਮਿਲੀ ਹੈ ਕਿ ਪਿਛਲੇ ਦਿਨੀਂ ਇਨ੍ਹਾਂ ਦੀ ਕਾਰ ‘ਤੇ ਦਰੱਖਤ ਡਿੱਗਣ ਨਾਲ ਸਵਰਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਤੇ ਭਤੀਜੇ ਇਸ਼ਪ੍ਰੀਤ ਦੀ ਮੌਤ ਹੋ ਗਈ। ਧਿਆਨ ਰਹੇ ਕਿ 11ਵੀਂ ਜਮਾਤ ਦਾ ਵਿਦਿਆਰਥੀ ਇਸ਼ਪ੍ਰੀਤ ਸਿੰਘ ਆਸਟ੍ਰੇਲੀਆ ‘ਚ ਪੜ੍ਹਨ ਲਈ ਇਕ ਟੈਸਟ ਦੇਣ ਵਾਸਤੇ ਆਪਣੀ ਮਾਂ ਗੁਰਮੀਤ ਕੌਰ ਨਾਲ ਆਸਟਰੇਲੀਆ ਗਿਆ ਸੀ। ਇਹ ਵੀ ਦੱਸਿਆ ਗਿਆ ਕਿ ਇਸ਼੍ਰਪੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

RELATED ARTICLES
POPULAR POSTS