ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
ਚੰਡੀਗੜ੍ਹ : ਮੋਗਾ ਦੀ ਧੀ ਸ਼ਰਨਜੀਤ ਕੌਰ ਆਪਣੀ ਸਖ਼ਤ ਮਿਹਨਤ ਸਦਕਾ ਯੂਐੱਸ ਆਰਮੀ ਵਿੱਚ ਭਰਤੀ ਹੋਈ ਹੈ। ਇਸ ਪ੍ਰਾਪਤੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਨਜੀਤ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੀ ਸ਼ਰਨਜੀਤ ਕੌਰ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਯੂਐਸ ਫੌਜ ਵਿਚ ਭਰਤੀ ਹੋ ਕੇ ਸਾਨੂੰ ਮਾਣ ਦਿਵਾਇਆ ਹੈ। ਮੈਂ ਉਸ ਨੂੰ ਆਰਮਡ ਫੋਰਸਿਜ਼ ਦੇ ਕਰੀਅਰ ਵਿੱਚ ਚੰਗੇ ਭਵਿਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਵਹਿਗੁਰੂ ਭਲਾ ਕਰੇ!
ਸ਼ਰਨਜੀਤ ਨੇ ਮੋਗਾ ਦੇ ਸਕੂਲ ਤੋਂ +2ਪਾਸ ਕੀਤੀ ਤੋ ਜਿਸ ਤੋਂ ਬਾਅਦ ਉਸ ਨੇ ਜਲੰਧਰ ਦੀ ਯੂਨੀਵਰਸਿਟੀ ਤੋਂ ਅੱਗੇ ਦੀ ਸਿੱਖਿਆ ਹਾਸਲ ਕੀਤੀ। ਸ਼ਰਨਜੀਤ ਕੌਰ ਵਿਆਹ ਤੋਂ ਬਾਅਦ ਅਮਰੀਕਾ ਚਲੇ ਗਈ ਜਿਸ ਤੋਂ ਬਾਅਦ ਉਸ ਨੇ ਉਥੋਂ ਦੀ ਫੌਜ ਦੇ ਵਿੱਚ ਟੈਸਟ ਪਾਸ ਕੀਤੇ ਅਤੇ ਫੌਜ ਦੀ ਨੌਕਰੀ ਹਾਸਲ ਕੀਤੀ। ਸ਼ਰਨ ਦੀ ਇਸ ਪ੍ਰਾਪਤੀ ਨੂੰ ਲੈ ਕਿ ਮੋਗਾ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਰਨ ਅੱਜ-ਕੱਲ੍ਹ ਆਪਣੇ ਮਾਂ-ਪਿਉ ਨੂੰ ਮਿਲਣ ਕਰਕੇ ਮੋਗਾ ਆਈ ਹੋਈ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …