Breaking News
Home / ਪੰਜਾਬ / ਲੌਕਡਾਊਨ ਕਾਰਨ ਪਾਕਿਸਤਾਨ ‘ਚ ਫਸੇ ਅੰਮ੍ਰਿਤਸਰ ਵਾਸੀਆਂ ਨੂੰ ਵਾਪਸ ਲਿਆਵੇ ਭਾਰਤ ਸਰਕਾਰ

ਲੌਕਡਾਊਨ ਕਾਰਨ ਪਾਕਿਸਤਾਨ ‘ਚ ਫਸੇ ਅੰਮ੍ਰਿਤਸਰ ਵਾਸੀਆਂ ਨੂੰ ਵਾਪਸ ਲਿਆਵੇ ਭਾਰਤ ਸਰਕਾਰ

ਅੰਮ੍ਰਿਤਸਰ/ਬਿਊਰੋ ਨਿਊਜ਼

ਪੰਜਾਬ ਦੇ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਗਏ ਪੰਜ ਵਿਅਕਤੀ ਲੌਕਡਾਊਨ ਹੋਣ ਕਾਰਨ ਇਸ ਸਮੇਂ ਉਥੇ ਫਸੇ ਹੋਏ ਹਨ। ਫਸੇ ਹੋਏ ਵਿਅਕਤੀਆਂ ਵਿੱਚੋਂ ਸਤਬੀਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਭਾਰਤ ਲਿਆਂਦਾ ਜਾਵੇ। ਸਤਬੀਰ ਸਿੰਘ ਨੇ ਕਿਹਾ ਕਿ ਮੇਰੀ ਸਿਹਤ ਗੰਭੀਰ ਹੈ ਅਤੇ ਇਥੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਉਹ ਦਵਾਈ ਨਹੀਂ ਮਿਲ ਰਹੀ ਜਿਸ ਨੂੰ ਡਾਕਟਰ ਨੇ ਲੈਣ ਲਈ ਕਿਹਾ ਹੈ। ਮੈਂ ਸਰਕਾਰ ਨੂੰ ਛੇਤੀ ਤੋਂ ਛੇਤੀ ਇਥੋਂ ਕੱਢਣ ਦੀ ਅਪੀਲ ਕੀਤੀ ਹੈ। ਸਤਬੀਰ ਸਿੰਘ ਦੇ ਪੁੱਤਰ ਕਮਲਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਕਿਹਾ ਕਿ ਮੇਰੇ ਪਿਤਾ, ਮੇਰੀ ਮਾਂ ਅਤੇ ਤਿੰਨ ਹੋਰ ਵਿਅਕਤੀ ਜੋ 10 ਮਾਰਚ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਗਏ ਸਨ, ਉਹ ਸਾਰੇ ਲੌਕਡਾਊਨ ਦੇ ਚੱਲਦਿਆਂ ਉਥੇ ਫਸ ਗਏ ਹਨ। ਮੈਂ ਸਰਕਾਰ ਤੋਂ ਅਪੀਲ ਕਰਦਾ ਹਾਂ ਕਿ ਉਨ੍ਹਾਂ ਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …