Breaking News
Home / ਕੈਨੇਡਾ / Front / ਭਾਰਤ ਭਰ ’ਚ ਮਨਾਇਆ ਗਿਆ ਆਜ਼ਾਦੀ ਦਿਵਸ

ਭਾਰਤ ਭਰ ’ਚ ਮਨਾਇਆ ਗਿਆ ਆਜ਼ਾਦੀ ਦਿਵਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ’ਤੇ ਲਹਿਰਾਇਆ ਤਿਰੰਗਾ ਅਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ 15 ਅਗਸਤ ਦਿਨ ਮੰਗਲਵਾਰ ਨੂੰ ਸਮੁੱਚੇ ਭਾਰਤ ਭਰ ’ਚ 77ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਭਾਰਤ ਦੇ 77ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ’ਤੇ 10ਵੀਂ ਵਾਰ ਝੰਡਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿਚ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੇ ਕੰਮਾਂ ਦਾ 10 ਸਾਲਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ 2024 ਵਿਚ ਸੱਤਾ ਵਿਚ ਆਏ ਸੀ। ਉਸ ਸਮੇਂ ਅਸੀਂ ਵਿਸ਼ਵ ਆਰਥਿਕ ਪ੍ਰਣਾਲੀ ਵਿਚ 10ਵੇਂ ਸਥਾਨ ’ਤੇ ਸੀ ਅਤੇ ਅੱਜ 140 ਕਰੋੜਾਂ ਭਾਰਤੀਆਂ ਦੇ ਯਤਨਾਂ ਨਾਲ ਅਸੀਂ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਾਂ। ਪੀ ਐਮ ਨੇ ਲੋਕਾਂ ਕੋਲੋਂ ਅਸ਼ੀਰਵਾਦ ਮੰਗਦੇ ਹੋਏ ਕਿਹਾ ਕਿ 2047 ਵਿਚ ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏ ਤਾਂ ਸਾਡੇ ਦੇਸ਼ ਦਾ ਤਿਰੰਗਾ ਦੁਨੀਆ ਵਿਚ ਵਿਕਸ਼ਿਤ ਦੇਸ਼ ਦੀ ਪਹਿਚਾਣ ਦੇ ਨਾਲ ਲਹਿਰਾਵੇ। ਇਸਦੇ ਲਈ ਉਨ੍ਹਾਂ ਨੇ ਆਉਣ ਵਾਲੇ ਪੰਜ ਸਾਲਾਂ ਨੂੰ ਮਹੱਤਵਪੂਰਨ ਦੱਸਿਆ ਅਤੇ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਲਾਲ ਕਿਲ੍ਹੇ ’ਤੇ 2024 ਵਿਚ ਵੀ ਤਿਰੰਗਾ ਲਹਿਰਾਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਤਿੰਨ ਗਾਰੰਟੀਆਂ ਵੀ ਦਿੱਤੀਆਂ। ਪਹਿਲੀ ਗਾਰੰਟੀ ਇਹ ਦਿੱਤੀ ਕਿ ਪੰਜ ਸਾਲਾਂ ਵਿਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸਕਤੀ ਬਣੇਗਾ। ਦੂਜੀ ਗਾਰੰਟੀ ਇਹ ਦਿੱਤੀ ਕਿ ਸ਼ਹਿਰਾਂ ਵਿਚ ਕਿਰਾਏ ਦੇ ਮਕਾਨਾਂ ਵਿਚ ਰਹਿਣ ਵਾਲਿਆਂ ਨੂੰ ਬੈਂਕ ਕਰਜ਼ ਵਿਚ ਰਿਆਇਤ ਮਿਲੇਗੀ। ਤੀਜੀ ਗਾਰੰਟੀ ਇਹ ਦਿੱਤੀ ਕਿ ਦੇਸ਼ ਭਰ ਵਿਚ 25 ਹਜ਼ਾਰ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …