Breaking News
Home / ਪੰਜਾਬ / ਹਰਸਿਮਰਤ ਬਣੀ 31 ਏਕੜ ਦੀ ਮਾਲਕਣ

ਹਰਸਿਮਰਤ ਬਣੀ 31 ਏਕੜ ਦੀ ਮਾਲਕਣ

ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਰਿਆਣਾ ਵਿੱਚ ਕਰੀਬ 5.59 ਕਰੋੜ ਰੁਪਏ ਦੀ ਜ਼ਮੀਨ ਤੋਹਫ਼ੇ ਵਿੱਚ ਮਿਲੀ ਹੈ, ਜਿਸ ਮਗਰੋਂ ਬੀਬੀ ਬਾਦਲ ਵੀ ਖੇਤੀਯੋਗ ਜ਼ਮੀਨ ਦੀ ਮਾਲਕਣ ਬਣ ਗਈ ਹੈ। ਕੇਂਦਰੀ ਮੰਤਰੀ ਨੂੰ ਹਰਿਆਣਾ ਦੇ ਪਿੰਡ ਰਣੀਆ (ਸਿਰਸਾ) ਵਿੱਚ 255 ਕਨਾਲਾਂ 12 ਮਰਲੇ (ਕਰੀਬ 31 ਏਕੜ) ਜ਼ਮੀਨ ਤੋਹਫ਼ੇ ਵਿੱਚ ਮਿਲੀ ਹੈ, ਜਿਸ ਦੀ ‘ਗਿਫਟ ਡੀਲ’ 20 ਅਕਤੂਬਰ 2016 ਨੂੰ ਹੋਈ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿੱਤੇ 2016-17 ਦੀ ਜਾਇਦਾਦ ਦੇ ਵੇਰਵਿਆਂ ਵਿੱਚ ਬੀਬੀ ਬਾਦਲ ਨੂੰ ਤੋਹਫ਼ੇ ਵਿੱਚ ਮਿਲੀ ਜ਼ਮੀਨ ਦੇ ਵੇਰਵੇ ਵੀ ਦਰਜ ਹਨ। ਇਸ ਤੋਂ ਪਹਿਲਾਂ ਜ਼ਮੀਨ ਦੀ ਮਾਲਕੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਹੀ ਰਹੀ ਹੈ। ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਬੀਬੀ ਬਾਦਲ ਦਾ ਇਸ ਤੋਂ ਪਹਿਲਾਂ ਖੇਤੀ ਵਾਲੀ ਜ਼ਮੀਨ ਵਿੱਚ ਨਾਮ ਨਹੀਂ ਸੀ, ਪਰ ਹੁਣ ਉਹ ਅਚੱਲ ਸੰਪਤੀ ਦੀ ਮਾਲਕਣ ਵੀ ਬਣ ਗਈ ਹੈ। ਇਸ ਤੋਂ ਪਹਿਲਾਂ ਬੀਬੀ ਸੁਰਿੰਦਰ ਕੌਰ ਬਾਦਲ ਦੀ ਵਸੀਅਤ ਵਿਚੋਂ ਹਰਸਿਮਰਤ ਕੌਰ ਨੂੰ ਗਹਿਣੇ ਵੀ ਮਿਲੇ ਸਨ। ਬੀਬੀ ਬਾਦਲ ਕੋਲ ਇਸ ਵੇਲੇ ਕਰੀਬ ਛੇ ਕਰੋੜ ਦੇ ਗਹਿਣੇ ਹਨ ਤੇ 2015-16 ਦੌਰਾਨ ਇੱਕ ਵਰ੍ਹੇ ਵਿੱਚ ਖ਼ਰੀਦੇ ઠਕਰੀਬ 62 ਲੱਖ ਦੇ ਗਹਿਣੇ ਵੀ ਇਸ ਵਿੱਚ ਸ਼ਾਮਲ ਹਨ। ਮੋਟੀ ਨਜ਼ਰ ਮਾਰੀਏ ਤਾਂ ਕੇਂਦਰੀ ਮਹਿਲਾ ਮੰਤਰੀਆਂ ਵਿੱਚੋਂ ਸਭ ਤੋਂ ਜ਼ਿਆਦਾ ਗਹਿਣੇ ਬੀਬੀ ਬਾਦਲ ਕੋਲ ਹੀ ਹਨ। ਦੱਸਣਯੋਗ ਹੈ ਕਿ ਹਰਿਆਣਾ ਦੇ ਪਿੰਡ ਰਣੀਆ ਵਿੱਚ ਸੁਖਬੀਰ ਸਿੰਘ ਬਾਦਲ ਕੋਲ ਵੀ 64.62 ਲੱਖ ਰੁਪਏ ਦੀ ਜ਼ਮੀਨ ਹੈ।

Check Also

ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਮੁਖੀ ਨੂੰ ਮਿਲੀ ਪੈਰੋਲ ਦਾ ਕੀਤਾ ਵਿਰੋਧ

ਭਾਜਪਾ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖ ਜਜ਼ਬਾਤਾਂ ਨਾਲ ਖੇਡ ਰਹੀ ਹੈ : ਧਾਲੀਵਾਲ …