Breaking News
Home / ਪੰਜਾਬ / ਪੰਜਾਬੀ ਕਾਲਮ ਨਵੀਸ ਸੰਸਥਾ ਦੀ ਹੋਈ ਚੋਣ

ਪੰਜਾਬੀ ਕਾਲਮ ਨਵੀਸ ਸੰਸਥਾ ਦੀ ਹੋਈ ਚੋਣ

ਗੁਰਮੀਤ ਪਲਾਹੀ ਪ੍ਰਧਾਨ ਤੇ ਗੁਰਚਰਨ ਨੂਰਪੁਰ ਜਨਰਲ ਸਕੱਤਰ ਚੁਣੇ ਗਏ
ਫਗਵਾੜਾ/ਬਿਊਰੋ ਨਿਊਜ਼ : ਵਿਸ਼ਵ ਭਰ ਦੇ ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਪੰਜਾਬੀ ਕਾਲਮ ਨਵੀਸ ਪੱਤਰਕਾਰ (ਮੰਚ) ਦੀ ਫਗਵਾੜਾ ਵਿਖੇ ਹੋਈ ਜਨਰਲ ਇੱਕਤਰਤਾ ਵਿੱਚ ਪ੍ਰਸਿੱਧ ਕਾਲਮ ਨਵੀਸ ਗੁਰਮੀਤ ਪਲਾਹੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਮੰਚ ਦੇ ਹੋਰ ਅਹੁਦੇਦਾਰ ਚੁਨਣ ਦੇ ਅਧਿਕਾਰ ਸੌਂਪੇ ਗਏ। ਗੁਰਮੀਤ ਪਲਾਹੀ ਨੇ ਪ੍ਰਸਿੱਧ ਕਾਲਮ ਨਵੀਸ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਸੁਲੱਖਣ ਸਰੱਹਦੀ ਨੂੰ ਮੀਤ ਪ੍ਰਧਾਨ ਅਤੇ ਗੁਰਚਰਨ ਨੂਰਪੁਰ ਨੂੰ ਜਨਰਲ ਸਕੱਤਰ, ਜੀ.ਐਸ.ਗੁਰਦਿੱਤ ਨੂੰ ਸਕੱਤਰ ਅਤੇ ਦੀਦਾਰ ਸ਼ੇਤਰਾ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ। ਕਾਰਜਕਰਨੀ ਦੇ ਮੈਂਬਰ ਬਾਅਦ ਵਿੱਚ ਨਿਯੁਕਤ ਕੀਤੇ ਜਾਣਗੇ । ਪ੍ਰੋ. ਪਿਆਰਾ ਸਿੰਘ ਭੋਗਲ, ਸਵਰਾਜ ਸਿੰਘ, ਡਾ. ਐਸ.ਐਸ. ਛੀਨਾ ਨੂੰ ਮੰਚ ਦੇ ਸਰਪ੍ਰਸਤ ਬਣਾਇਆ ਗਿਆ। ਇਸ ਮੌਕੇ ਡਾ.ਸਵਰਾਜ ਸਿੰਘ, ਗਿਆਨ ਸਿੰਘ, ਪਰਵਿੰਦਰ ਜੀਤ ਸਿੰਘ, ਸੁੱਖਵਿੰਦਰ ਸਿੰਘ, ਜੀ.ਐਸ.ਗੁਰਦਿੱਤ, ਐਸ.ਐਸ.ਛੀਨਾ, ਪ੍ਰੋ. ਜਸਵੰਤ ਸਿੰਘ ਗੰਡਮ, ਸੁਲੱਖਣ ਸਰਹੱਦੀ, ਗੁਰਵਿੰਦਰ ਮਾਣਕ, ਇੰਦਰਜੀਤ ਸਿੰਘ, ਐਸ.ਐਲ.ਵਿਰਦੀ, ਰਵਿੰਦਰ ਚੋਟ, ਦਰਸ਼ਨ ਰਿਆੜ, ਗੁਰਚਰਨ ਸਿੰਘ ਨੂਰਪੁਰ, ਦੀਦਾਰ ਸ਼ੇਤਰਾ, ਗੁਰਮੀਤ ਪਲਾਹੀ, ਗੁਰਵਿੰਦਰ ਮਾਣਕ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਜਨਰਲ ਇਕੱਤਰਤਾ ਵਿੱਚ ਦੇਸ਼ ਵਿਦੇਸ਼ ਵਿੱਚ ਛਪਦੀਆਂ ਪੰਜਾਬੀ ਦੀਆਂ ਅਖ਼ਬਾਰਾਂ ਦੇ ਲਗਭਗ 30 ਕਾਲਮ ਨਵੀਸ ਸ਼ਾਮਲ ਹੋਏ। ਇਸ ਜਨਰਲ ਇਕੱਤਰਤਾ ਵਿੱਚ ਪੰਜਾਬ ਨੂੰ ਪੇਸ਼ ਸਮੱਸਿਆਵਾਂ ਦੀ ਘੋਖਵੀਂ ਪੜਚੋਲ ਕੀਤੀ ਗਈ ਅਤੇ ਫੈਸਲਾ ਹੋਇਆ ਕਿ ਪੰਜਾਬ ਬਾਰੇ ਕਾਲਮ ਨਵੀਸ ਖੁਲ੍ਹਕੇ ਆਪਣੇ ਵਿਚਾਰ ਪੇਸ਼ ਕਰਨਗੇ। ਮੀਟਿੰਗ ਨੇ ਸੁਲੱਖਣ ਸਰਹੱਦੀ ਨੂੰ ਸਮਾਜ ਵਿਰੋਧੀ ਅਨਸਰਾਂ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਵਿਸ਼ੇਸ਼ ਨੋਟਿਸ ਲਿਆ ਅਤੇ ਕੇਂਦਰ ਸਰਕਾਰ ਦੀ ਇਸ ਅਮਲ ਲਈ ਘੋਰ ਨਿੰਦਾ ਕੀਤੀ ਗਈ ਕਿ ਪੰਜਾਬ ਵਿੱਚ ਰਾਸ਼ਟਰੀ ਸੜਕਾਂ ਤੇ ਉਤੇ ਪੰਜਾਬੀ ‘ਚ ਨਾਮ ਤੀਸਰੇ ਨੰਬਰ ‘ਤੇ ਲਿਖਿਆ ਗਿਆ ਹੈ। ਮੰਚ ਨੇ ਫੈਸਲਾ ਕੀਤਾ ਕਿ ਅੱਗੋਂ ਤੋਂ ਪੰਜਾਬੀ ਦੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਵੀ ਮੀਟਿੰਗਾਂ ਵਿੱਚ ਸੱਦਿਆ ਜਾਇਆ ਕਰੇਗਾ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …