Breaking News
Home / ਕੈਨੇਡਾ / ਸਟੀਵਨ ਡੈੱਲ ਡੂਕਾ ਨੇ ਡੰਪ ਟਰੱਕ ਵਾਲਿਆਂ ਦੀਆਂ ਮੰਗਾਂ ਦੀ ਹਮਾਇਤ ਕੀਤੀ

ਸਟੀਵਨ ਡੈੱਲ ਡੂਕਾ ਨੇ ਡੰਪ ਟਰੱਕ ਵਾਲਿਆਂ ਦੀਆਂ ਮੰਗਾਂ ਦੀ ਹਮਾਇਤ ਕੀਤੀ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਲਿਬਰਲ ਲੀਡਰ ਅਤੇ ਪ੍ਰੋਵਿੰਸ ਦੇ ਸਾਬਕਾ ਟਰਾਂਸਪੋਰਟੇਸ਼ਨ ਮਨਿਸਟਰ ਸਟੀਵਨ ਡੈੱਲ ਡੂਕਾ ਨੇ ਓਨਟਾਰੀਓ ਡੰਪ ਟਰੱਕ ਇੱਡਸਟਰੀ ਕੋਲੀਸ਼ਨ ਦੁਆਰਾ ਚਲਾਏ ਜਾ ਰਹੇ ਅੰਦੋਲਨ ਦੀ ਹਮਾਇਤ ਕੀਤੀ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਜਦੋਂ ਮੈਂ ਟਰਾਂਸਪੋਰਟੇਸ਼ਨ ਮਨਿਸਟਰ ਸੀ, ਉਸ ਵੇਲੇ ਤੋਂ ਮੈਂ ਡੰਪ ਟਰੱਕ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਮਿਹਨਤੀ ਲੋਕਾਂ ਨੂੰ ਜਾਣਦਾ ਹਾਂ। ਅਸੀਂ ਭਾਵੇਂ ਹਮੇਸ਼ਾ ਇਕ ਦੂਜੇ ਨਾਲ ਸਹਿਮਤ ਨਹੀਂ ਸੀ, ਪਰ ਉਸਦੇ ਬਾਵਜੂਦ ਅਸੀਂ ਇਕੱਠੇ ਕੰਮ ਕੀਤਾ। ਉਨ੍ਹਾਂ ਦੱਸਿਆ ਕਿ 2016 ਵਿਚ ਸਾਡੀ ਸਰਕਾਰ ਨੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਸਨ, ਜਿਸ ਵਿਚ ਐਸਪੀਆਈਐਫ ਅਤੇ ਇੰਡਸਟਰੀ ਨਾਲ ਸਬੰਧਤ ਮਸਲਿਆਂ ਦੇ ਮਿਲ ਕੇ ਹੱਲ ਕੱਢਣ ਦੀ ਗੱਲ ਕੀਤੀ ਗਈ ਸੀ। ਪਰ ਇਹ ਮਾਯੂਸ ਕਰਨ ਵਾਲੀ ਗੱਲ ਹੈ ਕਿ ਡੱਗ ਫੋਰਡ ਸਰਕਾਰ ਨੇ ਉਸ ਸਮਝੌਤੇ ਦਾ ਸਨਮਾਨ ਨਹੀਂ ਕੀਤਾ ਅਤੇ ਨੌਕਰੀਆਂ ਖਤਮ ਕਰਨ ਵਾਲੀਆਂ ਇਹ ਸ਼ਰਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੁੱਝ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਪਨਡੈਮਿਕ ਦੇ ਦੌਰਾਨ ਕੀਤਾ ਜਾ ਰਿਹਾ ਹੈ।
ਇਸ ਸਮਝੌਤੇ ਵਿੱਚ ਮਨਿਸਟਰੀ ਅਫਿਸ਼ਲਜ਼, ਵਕੀਲਾਂ, ਮਨਿਸਟਰ ਦੇ ਦਫਤਰ ਅਤੇ ਇੰਡਸਟਰੀ ਸਟੇਕਹੋਲਡਰਜ਼ ਦੀ ਸ਼ਮੂਲੀਅਤ ਸੀ। ਐਸ ਪੀ ਆਈ ਐਫ ਪ੍ਰੋਗਰਾਮ ਦਾ ਰਿਵਿਊ ਸ਼ੁਰੂ ਕੀਤਾ ਗਿਆ ਸੀ। ਝਗੜੇ ਵਾਲੇ ਐਸ ਪੀ ਆਈ ਐਫ ( ਸੇਫ ਪ੍ਰੋਡਕਟਿਵ ਇਨਫਰਾਸਟਰੱਕਰ ਫਰੈਂਡਲੀ) ਨਿਯਮ ਜਨਵਰੀ, 2021 ਵਿਚ ਲਾਗੂ ਹੋਏ। ਇਨ੍ਹਾਂ ਮੁਤਾਬਕ 15 ਸਾਲ ਤੋਂ ਪੁਰਾਣੇ ਡੱਪ ਟਰੱਕਾਂ ਨੂੰ ਮਹਿੰਗੇ ਐਕਸਲ ਰੈਟਰੋਫਿਟ ਕਰਵਾਉਣੇ ਪੈਂਦੇ ਹਨ, ਜਿਨ੍ਹਾਂ ਤੇ 20 ਤੋਂ ਲੈ ਕੇ 40 ਹਜ਼ਾਰ ਤੱਕ ਖਰਚਾ ਹੋ ਸਕਦਾ ਹੈ। ਇਨ੍ਹਾਂ ਦੀ ਲੋਡ ਲਿਜਾਣ ਦੀ ਸਮਰਥਾ ਘਟਾ ਦਿੱਤੀ ਜਾਂਦੀ ਹੈ ਜਾਂ ਇਨ੍ਹਾਂ ਨੂੰ ਨਕਾਰ ਕਰਾਰ ਦੇ ਦਿੱਤਾ ਜਾਂਦਾ ਹੈ।
2011 ਤੋਂ ਬਾਅਦ ਬਣੇ ਟਰੱਕਾਂ ਵਿਚ ਐਫਪੀਆਈ ਐਫ ਨਿਯਮਾਂ ਅਨੁਕੂਲ ਐਕਸਲ ਹੋਣੇ ਲਾਜ਼ਮੀ ਹਨ। ਇਸ ਕਰਕੇ 2011 ਤੋਂ ਪਹਿਲਾਂ ਬਣੇ ਇਕ ਹਜ਼ਾਰ ਤੋਂ ਵੱਧ ਟਰੱਕ ਇਸ ਵਕਤ ਨਿਯਮਾਂ ਦੇ ਅਨੁਕੂਲ ਨਹੀਂ ਰਹੇ। ਇਹ ਨਿਯਮ ਮੁੱਖ ਤੌਰ ‘ਤੇ ਕਨਸਟਰੱਕਸ਼ਨ ਇੰਡਸਟਰੀ ਵਿਚ ਕੰਮ ਕਰਦੇ ਟਰੱਕਾਂ ਦੇ ਚਾਰ ਵਰਗਾਂ ਤੇ ਲਾਗੂ ਹੁੰਦੇ ਹਨ। ਕੋਲੀਸ਼ਨ ਦੀ ਮੰਗ ਹੈ ਕਿ ਪੁਰਾਣੇ ਟਰੱਕਾਂ ਨੂੰ ਇਨ੍ਹਾਂ ਨਿਯਮਾਂ ਤੋਂ ਛੋਟ ਦਿੱਤੀ ਜਾਵੇ, ਜਿਵੇਂ ਕਿ ਸੀਮੈਂਟ ਜਾਂ ਫਿਊਲ ਟਰੇਲਰਜ਼ ਨੂੰ ਦਿੱਤੀ ਗਈ ਹੈ। ਸਿਰਫ ਡੰਪ ਟਰੱਕਾਂ ਨੂੰ ਹੀ ਛੋਟ ਨਹੀਂ ਦਿੱਤੀ ਜਾ ਰਹੀ। ਲਿਬਰਲ ਟਰਾਂਸਪੋਰਟ ਕ੍ਰਿਟਿਕ ਅਤੇ ਓਰਲੈਨਜ਼ ਐਮ ਪੀ ਪੀ ਸਟੀਫਲ਼ਨ ਬਲੇਜ਼ ਨੇ ਕਿਹਾ ਕਿ ਇਸ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਿਯਮਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ‘ਤੇ ਬੁਰਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਡੱਗ ਫੋਰਡ ਦਾਅਵਾ ਕਰਦਾ ਹੈ ਕਿ ਉਹ ਲੋਕਾਂ ਲਈ ਕੰਮ ਕਰਦਾ ਹੈ, ਅਤੇ ਰੈੱਡ ਟੇਪ ਦੇ ਖਿਲਾਫ ਹੈ, ਪਰ ਇਨ੍ਹਾਂ ਨਿਯਮਾਂ ਕਾਰਨ ਇਸ ਇੰਡਸਟਰੀ ਦੇ ਵਰਕਰਜ਼ ਨੂੰ ਖਾਹ ਮਖਾਹ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਡੰਪ ਟਰੱਕ ਇੰਡਸਟਰੀ ਕੋਲੀਸ਼ਨ ਨੇ ਆਪਣੇ ਸਮਰਥਕਾਂ ਨੂੰ ਸੱਦ ਦਿੱਤਾ ਹੈ ਕਿ ਉਹ ਆਪਣੇ ਲੋਕ ਐਮ ਪੀ ਪੀਜ਼ ਨਾਲ ਸੰਪਰਕ ਕਰਨ, ਪਟੀਸ਼ਨ ਸਾਈਨ ਕਰਨ ਅਤੇ ਮਨਿਸਟਰ ਔਫ ਟਰਾਂਸਪੋਰਟੇਸ਼ਨ ਕੈਰੋਲਿਨ ਮੁਲਰੋਨੀ ਅਤੇ ਪ੍ਰੀਮੀਅਰ ਡੱਗ ਫੋਰਡ ਨੂੰ ਅਪੀਲ ਕਰਨ ਕਿ ਉਹ ਇਸ ਇੰਡਸਟਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ। ਵਧੇਰੇ ਜਾਣਕਾਰੀ ਇਸ ਵੈਬਸਾਈਟ ‘ਤੇ ਦਿੱਤੀ ਗਈ ਹੈ: www.dontdumponus.ca

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …