30.2 C
Toronto
Wednesday, July 15, 2026
spot_img
Homeਭਾਰਤਤੁਰਕੀ ’ਚ 7.8 ਦੀ ਗਤੀ ਦਾ ਭੂਚਾਲ-1400 ਤੋਂ ਵੱਧ ਮੌਤਾਂ

ਤੁਰਕੀ ’ਚ 7.8 ਦੀ ਗਤੀ ਦਾ ਭੂਚਾਲ-1400 ਤੋਂ ਵੱਧ ਮੌਤਾਂ

ਚਾਰ ਦੇਸ਼ਾਂ ’ਚ ਹੋਇਆ ਨੁਕਸਾਨ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਤੁਰਕੀ ਵਿਚ ਅੱਜ ਸੋਮਵਾਰ ਸਵੇਰੇ 7.8 ਦੀ ਗਤੀ ਦਾ ਭੂੁਚਾਲ ਆਇਆ ਹੈ ਅਤੇ 1400 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਭੂਚਾਲ ਦੇ ਝਟਕੇ ਅੰਕਾਰਾ, ਨੂਰਦਗੀ ਸ਼ਹਿਰ ਸਣੇ 10 ਸ਼ਹਿਰਾਂ ਵਿਚ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਸੀਰੀਆ, ਲੈਬਨਾਨ ਅਤੇ ਇਜ਼ਰਾਈਲ ਵਿਚ ਵੀ ਭੂੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਇਸ ਭੂਚਾਲ ਕਾਰਨ ਤੁਰਕੀ ਵਿਚ 900 ਤੋਂ ਜ਼ਿਆਦਾ ਅਤੇ ਸੀਰੀਆ ਵਿਚ 500 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਚਲੇ ਗਈ ਹੈ ਅਤੇ ਕਈ ਵਿਅਕਤੀ ਜ਼ਖਮੀ ਵੀ ਦੱਸੇ ਜਾ ਰਹੇ ਹਨ। ਇਸ ਭੂਚਾਲ ਕਾਰਨ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਹ ਭੂਚਾਲ ਕਰੀਬ ਇਕ ਮਿੰਟ ਤੱਕ ਜਾਰੀ ਰਿਹਾ ਅਤੇ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਗਾਜ਼ੀਅਨਟੇਪ ਤੋਂ ਕਰੀਬ 33 ਕਿਲੋਮੀਟਰ ਦੂਰ ਅਤੇ 18 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਭੂਚਾਲ ਦੇ 10 ਮਿੰਟ ਬਾਅਦ 6.7 ਦੀ ਗਤੀ ਦਾ ਇਕ ਹੋਰ ਤੇਜ਼ ਝਟਕਾ ਮਹਿਸੂਸ ਕੀਤਾ ਗਿਆ। ਇਸ ਭੂਚਾਲ ਨਾਲ ਹੋਈਆਂ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

RELATED ARTICLES
POPULAR POSTS