ਭਾਰਤੀ ਮੂਲ ਦੀ ਅਮਰੀਕੀ ਪੱਤਰਕਾਰ ਨੇ ਲਗਾਏ ਜ਼ਬਰ ਜਨਾਹ ਦੇ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਮੀ ਟੂ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਅਸਤੀਫਾ ਦੇਣ ਵਾਲੇ ਕੇਂਦਰੀ ਮੰਤਰੀ ਐੱਮ.ਜੇ. ਅਕਬਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਅਮਰੀਕਾ ਵਿਚ ਰਹਿਣ ਵਾਲੀ ਇਕ ਭਾਰਤੀ ਮੂਲ ਦੀ ਪੱਤਰਕਾਰ ਪੱਲਵੀ ਗੋਗੋਈ ਨੇ ਐੱਮ.ਜੇ. ਅਕਬਰ ‘ਤੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਹੈ। ਗੋਗੋਈ ਦਾ ਕਹਿਣਾ ਹੈ ਕਿ 23 ਸਾਲ ਪਹਿਲਾਂ ਜਦੋਂ ਉਹ ‘ਏਸ਼ੀਅਨ ਏਜ’ ਵਿਚ ਕੰਮ ਕਰਦੀ ਸੀ ਤਾਂ ਉਦੋਂ ਸੰਪਾਦਕ ਰਹੇ ਐਮ.ਜੇ. ਅਕਬਰ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਲਵੀ ਗੋਗੋਈ ਨੇ ਕਿਹਾ ਕਿ ਇੱਕ ਹੋਟਲ ਵਿਚ ਖ਼ਬਰ ‘ਤੇ ਚਰਚਾ ਲਈ ਅਕਬਰ ਉਸ ਦੇ ਨਾਲ ਸਨ, ਜਿੱਥੇ ਹੋਟਲ ਦੇ ਕਮਰੇ ਵਿਚ ਅਕਬਰ ਨੇ ਉਸ ਨਾਲ ਜਬਰ ਜਨਾਹ ਕੀਤਾ। ਪੱਲਵੀ ਨੇ ਕਿਹਾ ਕਿ ਮੈਂ ਇਸ ਕਰਕੇ ਕਿਸੇ ਨੂੰ ਵੀ ਦੱਸਿਆ ਨਹੀਂ ਕਿਉਂਕਿ ਮੇਰੀ ਗੱਲ ‘ਤੇ ਕੋਈ ਯਕੀਨ ਨਹੀਂ ਕਰੇਗਾ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …