9.5 C
Toronto
Saturday, October 3, 2026
spot_img
Homeਪੰਜਾਬਇੰਜੀਨੀਅਰ ਲਾੜੇ ਅਤੇ ਪ੍ਰੋਫੈਸਰ ਲਾੜੀ ਨੇ ਵਿਆਹ 'ਚ ਪਾਈ ਨਵੀਂ ਪਿਰਤ

ਇੰਜੀਨੀਅਰ ਲਾੜੇ ਅਤੇ ਪ੍ਰੋਫੈਸਰ ਲਾੜੀ ਨੇ ਵਿਆਹ ‘ਚ ਪਾਈ ਨਵੀਂ ਪਿਰਤ

ਇੰਜੀਨੀਅਰ ਲਾੜੇ ਅਤੇ ਪ੍ਰੋਫੈਸਰ ਲਾੜੀ ਨੇ ਵਿਆਹ ‘ਚ ਪਾਈ ਨਵੀਂ ਪਿਰਤਡੀ.ਜੇ. ਦੀ ਥਾਂ ਕਰਵਾਇਆ ਕਵੀ ਸੰਮੇਲਨ
ਹੁਸ਼ਿਆਰਪੁਰ/ਬਿਊਰੋ ਨਿਊਜ਼
ਹੁਸ਼ਿਆਰਪੁਰ ਦੇ ਇਕ ਭਾਰਟਾ ਗਣੇਸ਼ਪੁਰ ਵਿਚ ਵਿਆਹ ਦੀ ਇਕ ਨਵੀਂ ਮਿਸਾਲ ਵੇਖਣ ਨੂੰ ਮਿਲੀ ਹੈ। ਇੰਜੀਨੀਅਰ ਲਾੜੇ ਸੰਦੀਪ ਸਿੰਘ ਅਤੇ ਪੰਜਾਬੀ ਦੀ ਅਸਿਸਟੈਂਟ ਪ੍ਰੋਫੈਸਰ ਲਾੜੀ ਕੌਰ ਪਾਲ ਨੇ ਸਮਾਜ ਨਾਲੋਂ ਕੁਝ ਵੱਖਰਾ ਹੀ ਕੀਤਾ ਹੈ। ਇਸ ਵਿਆਹ ਵਿਚ ਡੀ.ਜੀ. ਦੀ ਥਾਂ ਸਾਹਿਤਕਾਰਾਂ ਨੂੰ ਬੁਲਾ ਕੇ ਕਵੀ ਸੰਮੇਲਨ ਕਰਵਾਇਆ ਗਿਆ ਅਤੇ ਖੂਬ ਸ਼ੇਅਰੋ ਸ਼ੇਅਰੀ ਵੀ ਹੋਈ। ਵਿਆਹ ਵਿਚ ਪੰਜਾਬ ਦੇ 112 ਸ਼ਾਇਰਾਂ ਨੂੰ ਬੁਲਾਇਆ ਗਿਆ ਸੀ। ਵਿਆਹ ਵਿਚ ਕਿਤਾਬਾਂ ਦੇ ਸਟਾਲ ਵੀ ਲਗਾਏ ਗਏ ਸਨ। ਇਸ ਵਿਆਹ ਦੀ ਚਾਰੇ ਪਾਸਿਓਂ ਤਾਰੀਫ ਹੋ ਰਹੀ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਇੰਟਰਨੈਟ ਦੇ ਯੁਗ ਵਿੱਚ ਲੋਕਾਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ। ਲੋਕ ਕਾਹਲੀ ਵਿੱਚ ਰਹਿੰਦੇ ਹਨ, ਇਸ ਲਈ ਸਾਹਿਤ ਪੜ੍ਹਨ ਦਾ ਕਿਸੇ ਕੋਲ ਸਮਾਂ ਵੀ ਨਹੀਂ ਹੈ। ਇਸ ਲਈ ਵਿਆਹ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਖਾਣ-ਪੀਣ ਦੇ ਸਟਾਲਾਂ ਨਾਲ ਦੋ ਕਿਤਾਬਾਂ ਦੇ ਸਟਾਲ ਵੀ ਲਾਏ ਹਨ।

RELATED ARTICLES
POPULAR POSTS