16.2 C
Toronto
Monday, October 12, 2026
spot_img
Homeਭਾਰਤਰਿਜ਼ਰਵ ਬੈਂਕ ਨੇ 500 ਦਾ ਨਵਾਂ ਨੋਟ ਕੀਤਾ ਜਾਰੀ

ਰਿਜ਼ਰਵ ਬੈਂਕ ਨੇ 500 ਦਾ ਨਵਾਂ ਨੋਟ ਕੀਤਾ ਜਾਰੀ

ਰਿਜ਼ਰਵ ਬੈਂਕ ਨੇ 500 ਦਾ ਨਵਾਂ ਨੋਟ ਕੀਤਾ ਜਾਰੀਨਵੀਂ ਦਿੱਲੀ/ਬਿਊਰੋ ਨਿਊਜ਼
ਰਿਜ਼ਰਵ ਬੈਂਕ ਨੇ 500 ਰੁਪਏ ਦਾ ਨਵਾਂ ਨੋਟ ਜਾਰੀ ਕਰ ਦਿੱਤਾ ਹੈ। ਨਵੇਂ ਨੋਟ ਵਿੱਚ ਅੰਗਰੇਜ਼ੀ ਦਾ ਅੱਖਰ ‘ਏ’ ਉੱਕਰਿਆ ਹੋਵੇਗਾ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਆਖਿਆ ਕਿ ਨਵੇਂ ਨੋਟ ਦੇ ਨਾਲ-ਨਾਲ ਪੁਰਾਣਾ 500 ਦਾ ਨੋਟ ਵੀ ਜਾਰੀ ਰਹੇਗਾ। ਭਾਰਤੀ ਰਿਜ਼ਰਵ ਬੈਂਕ ਨੇ ਅੱਜ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ। ਰਿਜ਼ਰਵ ਬੈਂਕ ਅਨੁਸਾਰ ਇਨਸੈੱਟ ਵਿੱਚ ਸ਼ਾਮਲ ਕੀਤਾ ਗਿਆ ‘ਏ’ ਅੱਖਰ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਦਸਤਖਤਾਂ ਵਾਲੇ ਦੋਵਾਂ ਨੰਬਰ ਪੈਨਲਾਂ ਉੱਤੇ ਅੰਕਿਤ ਹੋਵੇਗਾ। ਨੋਟਾਂ ਦੀ ਛਪਾਈ ਦਾ ਸਾਲ 2017 ਹੋਵੇਗਾ।  ਚੇਤੇ ਰਹੇ ਕਿ ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਨੇ 500 ਤੇ ਇੱਕ ਹਜ਼ਾਰ ਦੇ ਨੋਟ ਬੰਦ ਕਰ ਦਿੱਤੇ ਸਨ। ਇਸ ਦੇ ਸਥਾਨ ਉੱਤੇ 500 ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ।

RELATED ARTICLES
POPULAR POSTS