36.1 C
Toronto
Tuesday, July 14, 2026
spot_img
HomeਕੈਨੇਡਾFrontਕ੍ਰਿਕਟਰ ਯੁਜਵੇਂਦਰ ਚਹਿਲ ਅਤੇ ਇਸ਼ਾਂਤ ਸ਼ਰਮਾ ਬਣੇ ਬਿਜਨਸ ਪਾਰਟਨਰ

ਕ੍ਰਿਕਟਰ ਯੁਜਵੇਂਦਰ ਚਹਿਲ ਅਤੇ ਇਸ਼ਾਂਤ ਸ਼ਰਮਾ ਬਣੇ ਬਿਜਨਸ ਪਾਰਟਨਰ


ਨਵੀਂ ਦਿੱਲੀ/ਬਿਊਰੋ ਨਿਊਜ਼
ਹਰਿਆਣਵੀ ਕ੍ਰਿਕਟਰ ਯੁਜਵੇਂਦਰ ਚਹਿਲ ਅਤੇ ਦਿੱਲੀ ਦੇ ਫਾਸਟ ਬਾਲਰ ਇਸ਼ਾਂਤ ਸ਼ਰਮਾ ਹੁਣ ਬਿਜਨਸ ਪਾਰਟਨਰ ਬਣ ਗਏ ਹਨ। ਦੋਵੇਂ ਭਾਰਤੀ ਕ੍ਰਿਕਟਰਾਂ ਨੇ ਮਿਲ ਕੇ  ਐਨਰਜੀ ਡਿ੍ਰੰਕ ਬਰਾਂਡ ‘ਇਕਵੌਨ’ ਨੂੰ ਲਾਂਚ ਕੀਤਾ ਹੈ। ਲਾਂਚਿੰਗ ਸਮਾਗਮ ਗੁਰੂਗਰਾਮ ਦੇ ਸੈਕਟਰ-43 ਵਿਚ ਗੋਲਫ ਕੋਰਸ ਰੋਡ ’ਤੇ ਸਥਿਤ ਕ੍ਰਿਕਟਰ ਵਿਰਾਟ ਕੋਹਲੀ ਦੇ ਰੈਸਟੋਰੈਂਟ ’ਚ ਹੋਇਆ ਹੈ। ਕ੍ਰਿਕਟ ਮੈਦਾਨ ’ਚ ਯੁਜੀ ਦੇ ਨਾਮ ਨਾਲ ਜਾਣੇ ਜਾਂਦੇ ਚਹਿਲ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਹਨ। ਇਹ ਦੋਵੇਂ ਇੰਡੀਅਨ ਕ੍ਰਿਕਟ ਟੀਮ ਅਤੇ ਆਈ.ਪੀ.ਐਲ. ਵਿਚ ਲੰਬੇ ਸਮੇਂ ਤੱਕ ਇਕੱਠੇ ਖੇਡੇ ਹਨ। ਧਿਆਨ ਰਹੇ ਕਿ ਇਸੇ ਸਾਲ ਜਿਹੜਾ ਆਈ.ਪੀ.ਐਲ. ਕ੍ਰਿਕਟ ਟੂਰਨਾਮੈਂਟ ਹੋਇਆ ਹੈ, ਉਸ ਵਿਚ ਚਹਿਲ ਕਿੰਗਜ਼ ਇਲੈਵਨ ਪੰਜਾਬ ਅਤੇ ਇਸ਼ਾਂਤ ਸ਼ਰਮਾ ਦਿੱਲੀ ਕੈਪੀਟਲਸ ਦਾ ਹਿੱਸਾ ਰਹੇ ਹਨ। ਹੁਣ ਇਨ੍ਹਾਂ ਦੋਵਾਂ ਨੇ ਮਿਲ ਕੇ ਇਹ ਬਰਾਂਡ ਲਾਂਚ ਕੀਤਾ ਹੈ। ਇਸ ਲਾਂਚਿੰਗ ਈਵੈਂਟ ਵਿਚ ਵੱਡੀ ਗਿਣਤੀ ਵਿਚ ਲੋਕ ਅਤੇ ਖੇਡ ਪ੍ਰੇਮੀ ਸ਼ਾਮਲ ਹੋਏ। ਇਸ ਦੌਰਾਨ ਯੁਜਵੇਂਦਰ ਚਹਿਲ ਨੇ ‘ਇਕਵੌਨ’ ਦੀ ਖਾਸੀਅਤ ਬਾਰੇ ਵਿਸਥਾਰ ਵਿਚ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਐਨਰਜੀ ਡਰਿੰਕ ਨੂੰ ਕਿਸੇ ਖਾਸ ਵਰਗ ਜਾਂ ਉਮਰ ਤੱਕ ਸੀਮਤ ਨਹੀਂ ਰੱਖਿਆ, ਬਲਕਿ ਇਸ ਐਨਰਜੀ ਡਰਿੰਕ ਨੂੰ ਸਮਾਜ ਦਾ ਹਰ ਵਰਗ ਅਤੇ ਹਰ ਉਮਰ ਦੇ ਲੋਕ ਬੇਝਿਜਕ ਪੀ ਸਕਦੇ ਹਨ। ਇਸੇ ਦੌਰਾਨ ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਇਹ ਇਕ ਵਧੀਆ ਪੋ੍ਰਡਕਟ ਹੈ ਅਤੇ ਇਹ ਲੋਕਾਂ ਨੂੰ ਪਸੰਦ ਵੀ ਆਵੇਗਾ।

RELATED ARTICLES
POPULAR POSTS