ਟਾਟਾ ਕੈਪੀਟਲ ਦੀ ਨਵੀਂ ਮੁਹਿੰਮ ‘ਖੂਬਸੂਰਤ ਚਿੰਤਾ’ ਬ੍ਰਾਂਡ ਅੰਬੈਸਡਰ ਸ਼ੁਭਮਨ ਗਿੱਲ ਦੀ ਭੂਮਿਕਾ
ਚੰਡੀਗੜ : ਟਾਟਾ ਗਰੁੱਪ ਦੀ ਮੋਹਰੀ ਵਿੱਤੀ ਸੇਵਾ ਕੰਪਨੀ ਟਾਟਾ ਕੈਪੀਟਲ ਨੇ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਉਨਾਂ ਦੇ ਬ੍ਰਾਂਡ ਅੰਬੈਸਡਰ ਸ਼ੁਭਮਨ ਗਿੱਲ ਨੇ ਭੂਮਿਕਾ ਕੀਤੀ ਹੈ। ਬਹੁਤ ਵਾਰ ਆਰਥਿਕ ਚਿੰਤਾਵਾਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਕਿ ਲੋਕਾਂ ਦੇ ਕੋਲ ਉਨਾਂ ਦੀ ਜ਼ਿੰਦਗੀ ਦੇ ਮਹੱਤਵਪੂਰਣ ਪਲਾਂ ਦਾ ਆਨੰਦ ਲੈਣ ਲਈ ਬਹੁਤ ਹੀ ਘੱਟ ਸਮਾਂ ਬਚਦਾ ਹੈ। ਇਹ ਮੁਹਿੰਮ ਉਪਭੋਗਤਾਵਾਂ ਨੂੰ ਬੇਨਤੀ ਕਰਦਾ ਹੈ ਕਿ ਉਨਾਂ ਦੀਆਂ ਆਰਥਿਕ ਚਿੰਤਾਵਾਂ ਨੂੰ ਸੰਭਾਲਣ ਲਈ ਉਹ ਟਾਟਾ ਕੈਪੀਟਲ ’ਤੇ ਨਿਰਭਰ ਰਹਿਣ ਅਤੇ ਜ਼ਿੰਦਗੀ ਦੀਆਂ ‘ਸੁੰਦਰ ਚਿੰਤਾਵਾਂ’ ’ਤੇ ਧਿਆਨ ਕੇਂਦਰਿਤ ਕਰਨ। ਭਾਰਤ ਦੀਆਂ ਖਾਹਿਸਾਂ ਨੂੰ ਪੂਰਾ ਕਰਨ ਵਾਲਾ ਜ਼ਿੰਮੇਵਾਰ ਆਰਥਿਕ ਸਹਿਯੋਗੀ ਬਣਨ ਦੇ ਬ੍ਰਾਂਡ ਦੇ ਉਦੇਸ਼ ਨੂੰ ਇਸ ਮੁਹਿੰਮ ਵਿੱਚ ਰੇਖਾਂਕਿਤ ਕੀਤਾ ਗਿਆ ਹੈ।
ਮੁਹਿੰਮ ਵਿੱਚ 5 ਫਿਲਮਾਂ ਹਨ ਜਿਨਾਂ ਵਿੱਚੋਂ ਇੱਕ ਬ੍ਰਾਂਡ ਫ਼ਿਲਮ ਅਤੇ ਚਾਰ ਛੋਟੀਆਂ ਪ੍ਰੋਡਕਟ ਫਿਲਮਾਂ ਹਨ। ਬ੍ਰਾਂਡ ਫਿਲਮ ਵਿੱਚ ਸ਼ੁਭਮਨ ਦੀ ਆਪਣੀ ਕਹਾਣੀ ਬਿਆਨ ਕੀਤੀ ਗਈ ਹੈ ਉਸਦੇ ਪਿਤਾ ਨੇ ਸ਼ੁਭਮਨ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਿਸਦੀ ਬਦੌਲਤ ਸ਼ੁਭਮਨ ਭਾਰਤੀ ਕਿ੍ਰਕੇਟ ਟੀਮ ਵਿੱਚ ਖੇਡਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਖੂਬਸੂਰਤ ਚਿੰਤਾ ’ਤੇ ਧਿਆਨ ਕੇਂਦਰਿਤ ਕਰ ਪਾਇਆ। ਦਿਲ ਨੂੰ ਛੂ ਲੈਣ ਵਾਲੀ ਇਸ ਮੁਹਿੰਮ ਨੇ ਬਿਰਤਾਂਤ ਵਿੱਚ ਸ਼ੁਭਮਨ ਦੀਆਂ ਸਫਲਤਾਵਾਂ ਅਤੇ ਉਸ ਨੂੰ ਸਫਲਤਾ ਦੇ ਰਾਹ ’ਤੇ ਮਾਰਗਦਰਸ਼ਨ ਕਰਨ ਵਾਲੇ ਉਸਦੇ ਪਿਤਾ ਜੀ ਦੀ ਭੂਮਿਕਾ ਨੂੰ ਇਸ ਵਿੱਚ ਦਰਸ਼ਾਇਆ ਗਿਆ ਹੈ।
ਗਾਹਕਾਂ ਦੇ ਜੀਵਨ ਵਿੱਚ ਟਾਟਾ ਕੈਪੀਟਲ ਵੀ ਠੀਕ ਇਸੇ ਤਰਾਂ ਇੱਕ ਸਮਰਥਕ ਕਰਨ ਵਾਲੇ ਸਹਿਯੋਗੀ ਦੀ ਭੂਮਿਕਾ ਨਿਭਾਉਂਦਾ ਹੈ ਜੋ ਗਾਹਕਾਂ ਨੂੰ ਉਨਾਂ ਦੇ ਸੁਪਨਿਆਂ ਅਤੇ ਇਛਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਕਿ੍ਰਕੇਟ ਦੀ ਦੁਨੀਆਂ ਵਿੱਚ ਸ਼ੁਭਮਨ ਦਾ ਸਫਰ ਅਤੇ ਵਿੱਤੀ ਸੇਵਾ ਖੇਤਰ ਵਿੱਚ ਟਾਟਾ ਕੈਪੀਟਲ ਦੇ ਵਾਧੇ ਦਾ ਸਰਫ ਇੱਕ ਸਮਾਨ ਹੈ ਇਹ ਦੋਵੇਂ ਹੀ ਜਨੂੰਨ ਹੁਨਰ ਅਤੇ ਉੱਤਮਤਾ ਦੇ ਪ੍ਰਤੀ ਪ੍ਰਤੀਬੱਧਤਾ ਤੋਂ ਪ੍ਰੇਰਿਤ ਹਨ।
ਚਾਰ ਛੋਟੀਆਂ ਪ੍ਰੋਡੈਕਟ ਫਿਲਮਾਂ ਵਿੱਚ (ਟੂ-ਵੀਲਰ ਲੋਨ ਹੋਮ ਲੋਨ ਪਰਸਨਲ ਲੋਨ ਅਤੇ ਬਿਜ਼ਨਸ ਲੋਨ) ਟਾਟਾ ਕੈਪੀਟਲ ਨਾਲ ਬਹੁਤ ਹੀ ਅਸਾਨੀ ਨਾਲ ਤੁਰੰਤ ਲੋਨ ਪਾਉਣ ਦੀ ਸੁਵਿਧਾ ਦੀ ਜਾਣਕਾਰੀ ਦਿੱਤੀ ਗਈ ਹੈ। ਬਹੁਤ ਹੀ ਅਸਾਨੀ ਨਾਲ ਤੁਰੰਤ ਲੋਨ ਲੈ ਕੇ ਆਪਣੀਆਂ ਖੂਬਸੂਰਤ ਚਿੰਤਾਵਾਂ ’ਤੇ ਧਿਆਨ ਕੇਂਦਰਿਤ ਕਰਨ ਦੇ ਵਿਸ਼ੇ ’ਤੇ ਇਹ ਫਿਲਮਾਂ ਅਧਾਰਿਤ ਹਨ। ਇਹ ਮੁਹਿੰਮ 5 ਤੋਂ 6 ਹਫਤਿਆਂ ਤੱਕ ਚੱਲੇਗੀ ਅਤੇ ਇਸਨੂੰ ਟੀ.ਵੀ ਓ.ਓ.ਐੱਚ ਪਿ੍ਰੰਟ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਪਲੇਟਫਾਰਮਾਂ ’ਤੇ ਪ੍ਰਸਾਰਣ ਕੀਤਾ ਜਾਵੇਗਾ।
ਟਾਟਾ ਕੈਪੀਟਲ ਦੀ ਡਿਜੀਟਲ ਅਤੇ ਮਾਰਕੀਟਿੰਗ ਦੀ ਚੀਫ ਆਪਰੇਟਿੰਗ ਅਫ਼ਸਰ ਸ਼੍ਰੀਮਤੀ ਅਬੋਂਤੀ ਬੈਨਰਜੀ ਨੇ ਕਿਹਾ ‘‘ਇਹ ਮੁਹਿੰਮ ਗਾਹਕਾਂ ਦੀ ਵਿੱਤੀ ਯਾਤਰਾ ਵਿੱਚ ਹਿੱਸੇਦਾਰ ਬਣ ਕੇ ਉਨਾਂ ਨੂੰ ਆਪਣੇ ਜੀਵਨ ਦੇ ਖੂਬਸੂਰਤ ਪਲਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਮਜ਼ਬੂਤ ਬਣਾਉਣ ਦੀ ਟਾਟਾ ਕੈਪੀਟਲ ਦੀ ਰਣਨੀਤੀ ਦਾ ਸਾਰ ਹੈ। ਖੂਬਸੂਰਤ ਚਿੰਤਾਵਾਂ ਅਜਿਹੀਆਂ ਚੀਜ਼ਾਂ ਹਨ ਜੋ ਭਾਵੇਂ ਹੀ ਚਿੰਤਾਵਾਂ ਹਨ ਪਰ ਅਸੀਂ ਉਨਾਂ ਦੇ ਵਾਰੇ ਸੋਚਣਾ ਪਸੰਦ ਕਰਦੇ ਹਾਂ ਜਿਵੇਂ ਕਿ ਨਵੇਂ ਘਰ ਦਾ ਰੰਗ ਜਾਂ ਵਿਆਹ ਦਾ ਸਥਾਨ। ਇਸ ਮੁਹਿੰਮ ਵਿੱਚ ਅਸੀਂ ਸ਼ੁਭਮਨ ਦੀ ਜੀਵਨ ਯਾਤਰਾ ਦੁਆਰਾ ਦਿਖਾ ਰਹੇ ਹਾਂ ਕਿ ਜਦੋਂ ਵਿੱਤੀ ਚਿੰਤਾਵਾ ਖ਼ਤਮ ਹੋ ਜਾਂਦੀਆਂ ਹਨ ਤਾਂ ਵਿਅਕਤੀ ਜੀਵਨ ਵਿੱਚ ਹੋਰ ਅਰਥਪੁਰਨ ਚੀਜ਼ਾਂ ਦਾ ਆਨੰਦ ਲੈ ਸਕਦਾ ਹੈ।’’
ਫ਼ਿਲਮਾਂ ਦੇਖਣ ਲਈ ਇਨਾਂ ਲਿੰਕਾਂ ’ਤੇ ਕਲਿੱਕ ਕਰੋ-
ਬ੍ਰਾਂਡ ਫ਼ਿਲਮ- : https://youtu.be/svqSNx1Gvco
ਟੂ-ਵੀਲਰ ਲੋਨ- :https://youtu.be/g87tjRoUezk
ਹੋਮ ਲੋਨ- : https://youtu.be/c1cqNHUR1rM