Breaking News
Home / ਵਪਾਰ / ਗੋਦਰੇਜ ਐਗਰੋਵੇਟ ਦੇ ਪਸ਼ੂ ਖੁਰਾਕ ਦੇ ਇਸ਼ਤਿਹਾਰ ਦੇ ਲਈ ਜਿੰਮੀ ਸ਼ੇਰਗਿੱਲ ਨੂੰ ਕੀਤਾ ਨਿਯੁਕਤ

ਗੋਦਰੇਜ ਐਗਰੋਵੇਟ ਦੇ ਪਸ਼ੂ ਖੁਰਾਕ ਦੇ ਇਸ਼ਤਿਹਾਰ ਦੇ ਲਈ ਜਿੰਮੀ ਸ਼ੇਰਗਿੱਲ ਨੂੰ ਕੀਤਾ ਨਿਯੁਕਤ

ਗੋਦਰੇਜ ਐਗਰੋਵੇਟ ਦੇ ਪਸ਼ੂ ਖੁਰਾਕ ਦੇ ਇਸ਼ਤਿਹਾਰ ਦੇ ਲਈ ਜਿੰਮੀ ਸ਼ੇਰਗਿੱਲ ਨੂੰ ਕੀਤਾ ਨਿਯੁਕਤ
ਚੰਡੀਗੜ: ਪਸ਼ੂ ਫੀਡ ਉਦਯੋਗ ਦੀ ਮੋਹਰੀ ਕੰਪਨੀ ਗੋਦਰੇਜ ਐਗਰੋਵੇਟ ਲਿਮਟਿਡ (ਜੀ.ਏ.ਵੀ.ਐੱਲ) ਨੇ ਕੱਲ ਆਪਣੀ ਨਵੀਂ ਵਿਗਿਆਪਨ ਮੁਹਿੰਮ ਲਾਂਚ ਕੀਤੀ ਜਿਸ ਵਿੱਚ ਬਾਲੀਬੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਹਨ। ਇਸ ਵਿਗਿਆਪਨ ਮੁਹਿੰਮ ਦਾ ਉਦੇਸ਼ ਹੈ ਗੋਦਰੇਜ ਵਰਗੇ ਭਰੋਸੇਯੋਗ ਬ੍ਰਾਂਡਾਂ ਦੇ ਗੁਣਵੱਤਾ ਪਸ਼ੂ ਖੁਰਾਕ ਦੇ ਮਹੱਤਵ ਦੇ ਵਾਰੇ ਜਾਗਰੂਕਤਾ ਵਧਾਉਣਾ। ਭਾਰਤ ਵਿੱਚ ਪਸ਼ੂ ਫੀਡ ਉਤਪਾਦਾਂ ਲਈ ਪਹਿਲੀ ਬੀ.ਆਈ.ਐੱਸ ਪ੍ਰਮਾਣਿਤ ਕੰਪਨੀਆਂ ਵਿੱਚੋਂ ਇੱਕ ਹੋਣ ਦੇ ਨਾਤੇ ਜੀ.ਏ.ਵੀ.ਐੱਲ ਕਿਸਾਨ ਪਰਿਵਾਰਾਂ ਦੀ ਖੁਸ਼ਹਾਲੀ ਲਈ ਪਸ਼ੂਆਂ ਦੇ ਜੀਵਨ ਚੱਕਰ ਦੇ ਅਨੁਸਾਰ ਉਤਪਾਦ ਪੇਸ਼ ਕਰਦੀ ਹੈ।
ਕਿਸੇ ਡੇਅਰੀ ਕਿਸਾਨ ਦਾ ਮੁਨਾਫ਼ਾ ਦੁੱਧ ਦੇ ਉਤਪਾਦਨ ਮੁੱਲ ਚਾਰੇ ਦੀ ਲਾਗਤ ਅਤੇ ਪਸ਼ੂਆਂ ਦੀ ਸਿਹਤ ’ਤੇ ਖਰਚੇ ’ਤੇ ਨਿਰਭਰ ਕਰਦੀ ਹੈ। ਇਸ ਲਿਹਾਜ ਨਾਲ ਦੁੱਧ ਉਤਪਾਦਨ ਦੀ ਕੁੱਲ ਲਾਗਤ ਵਿੱਚ 70% ਹਿੱਸੇਦਾਰੀ ਚਾਰੇ ਦੀ ਹੁੰਦੀ ਹੈ ਅਤੇ ਜਿਹੜੇ ਪਸ਼ੂਆਂ ਦੀ ਚੰਗੀ ਤਰਾਂ ਦੇਖਭਾਲ ਕੀਤੀ ਜਾਂਦੀ ਹੈ ਉਹ ਨਾ ਸਿਰਫ ਵਧੀਆ ਗੁਣਵੱਤਾ ਦਾ ਜ਼ਿਆਦਾ ਦੁੱਧ ਦਿੰਦੇ ਹਨ ਬਲਕਿ ਇਸ ਨਾਲ ਪਸ਼ੂਆਂ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਜਿਸ ਨਾਲ ਕਿਸਾਨਾਂ ਦਾ ਵਿਕਾਸ ਹੁੰਦਾ ਹੈ।
ਜੀ.ਏ.ਵੀ.ਐੱਲ ਦੇ ਪਸ਼ੂ ਚਾਰਾ ਕਾਰੋਬਾਰ ਦੇ ਸੀ.ਈ.ਓ ਸੰਦੀਪ ਸਿੰਘ ਨੇ ਕਿਹਾ ‘‘ਰਵਾਇਤੀ ਤੌਰ ’ਤੇ ਭਾਰਤੀ ਕਿਸਾਨ ਪਸ਼ੂਆਂ ਦੀ ਸਿਹਤ ਨੂੰ ਘੱਟ ਤਰਜੀਹ ਦਿੰਦੇ ਹੋਏ ਦੁੱਧ ਉਤਪਾਦਨ ਵਧਾਉਣ ਵੱਲ ਧਿਆਨ ਕੇਂਦਰਿਤ ਕਰਦੇ ਰਹੇ ਹਨ। ਇਸ ਅੰਤਰਾਲ ਨੂੰ ਦੇਖਦੇ ਹੋਏ ਸਾਡੀ ਮੁਹਿੰਮ ਦਾ ਉਦੇਸ਼ ਹੈ ਪਸ਼ੂਆਂ ਦੀ ਭਲਾਈ (ਤੰਦਰੁਸਤੀ) ਨੂੰ ਤਰਜੀਹ ਦੇਣ ਅਤੇ ਲੰਮੀ ਸੋਚ ਦੇ ਮਹੱਤਵ ’ਤੇ ਚਾਨਣਾ ਪਾ ਕੇ ਇਸ ਪੂਰੇ ਦਿ੍ਰਸ਼ਟੀਕੋਣ ਨੂੰ ਬਦਲਣਾ। ਇਸ ਨਾਲ ਪਸ਼ੂਆਂ ਦੀ ਭਲਾਈ (ਤੰਦਰੁਸਤੀ) ਅਤੇ ਪ੍ਰਜਨਨ ਸਿਹਤ ਨੂੰ ਯਕੀਨੀ ਬਣਾਉਣਾ ਹੋਵੇਗਾ ਦੁੱਧ ਦਾ ਉਤਪਾਦਨ ਵੱਧ ਤੋਂ ਵੱਧ ਹੋਵੇਗਾ ਅਤੇ ਕਿਸਾਨਾਂ ਲਈ ਡੇਅਰੀ ਫਾਰਮਿੰਗ ਲਾਭਦਾਇਕ ਬਣਾਈ ਰੱਖਣ ਵਿੱਚ ਮਦਦ ਮਿਲੇਗੀ।’’
ਇਹ ਵਿਗਿਆਪਨ ਮੁਹਿੰਮ ਟੈਲੀਵਿਜ਼ਨ ਅਤੇ ਸੋਸ਼ਲ ਚੈਨਲਾਂ ’ਤੇ ਦਿਖਾਇਆ ਜਾਵੇਗਾ ਜਿਸਦਾ ਉਦੇਸ਼ ਹੈ ਪੂਰੀ ਸੋਚ ਵਿੱਚ ਬਦਲਾਵ ਲਿਆਉਣਾ ਜਿਸ ਵਿੱਚ ਮੁੱਖ ਧਿਆਨ ਪਸ਼ੂਆਂ ਦੀ ਸਿਹਤ ਅਤੇ ਉਨਾਂ ਦੀ ਭਲਾਈ ’ਤੇ ਹੋਵੇਗਾ।
ਜੀ.ਏ.ਵੀ.ਐੱਲ ਦੀ ਅਤਿ-ਆਧੁਨਿਕ ਖੋਜ਼ ਅਤੇ ਵਿਕਾਸ ਇਕਾਈ ਪਸ਼ੂ ਸਿਹਤ ਉਤਪਾਦਕਤਾ ਅਤੇ ਦੁੱਧ ਦੀ ਗੁਣਵੱਤਾ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੰਦੀ ਹੈ। ਭਾਰਤੀ ਕਿਸਾਨਾਂ ਨੂੰ ਜਿਹੜੀ ਵੀ ਚੀਜ਼ ਮਿਲੇ ਉਹ ਵਧੀਆ ਹੋਵੇ ਅਤੇ ਉਹ ਖੁਸ਼ਹਾਲ ਹੋਵੇ ਇਹ ਯਕੀਨੀ ਬਣਾਉਣ ਲਈ ਜੀ.ਏ.ਵੀ.ਐੱਲ ਦੇ ਪਸ਼ੂ ਚਾਰਾ ਉਤਪਾਦ ਭਾਰਤੀ ਖੁਰਾਕ ਅਭਿਆਸਾਂ ਦੀ ਡੂੰਘੀ ਸਮਝ ਅਤੇ ਗਾਵਾਂ-ਮੱਝਾਂ ਦੀਆਂ ਵੱਖ-ਵੱਖ ਨਸਲਾਂ ਅਤੇ ਦੁੱਧ ਉਤਪਾਦਨ ਦੇ ਪੱਧਰ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੇ ਗਏ ਹਨ।
ਉਤਪਾਦਾਂ ਦੀ ਵਿਭਿੰਨ ਸ਼੍ਰੇਣੀ ਡੇਅਰੀ ਪਸ਼ੂਆਂ ਦੀ ਉਨਾਂ ਦੇ ਜੀਵਨ ਚੱਕਰ ਵਿੱਚ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਪ੍ਰੋਟੀਨ ਉਰਜਾ ਖਣਿਜ ਅਤੇ ਵਿਟਾਮਿਨ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਨਾਲ ਦੁੱਧ ਦਾ ਉਤਪਾਦਨ ਉਪਜਾਊ ਸ਼ਕਤੀ ਅਤੇ ਪਸ਼ੂ ਦੀ ਸਮੁੱਚੀ ਸਿਹਤ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …