Breaking News
Home / ਵਪਾਰ / ਕੈਪੀਟਲ ਸਮਾਲ ਫਾਈਨੈਂਸ ਬੈਂਕ ਲਿਮਿਟੇਡ ਨੇ ਸੇਬੀ ਕੋਲ ਡੀ.ਆਰ.ਐੱਚ.ਪੀ ਦਾਖਲ ਕੀਤਾ

ਕੈਪੀਟਲ ਸਮਾਲ ਫਾਈਨੈਂਸ ਬੈਂਕ ਲਿਮਿਟੇਡ ਨੇ ਸੇਬੀ ਕੋਲ ਡੀ.ਆਰ.ਐੱਚ.ਪੀ ਦਾਖਲ ਕੀਤਾ

ਡੀ.ਆਰ.ਐੱਚ.ਪੀ ਲਿੰਕ

https://www.damcapital.in/files/pdf/638315773590937140_Capital_Small_Finance_Bank_Limited_-_DRHP.pdf

ਚੰਡੀਗਡ: ਕੈਪੀਟਲ ਸਮਾਲ ਫਾਈਨੈਂਸ ਬੈਂਕ ਜੋ ਵਿੱਤੀ ਸਾਲ 2023 ਦੇ ਲਈ ਫੰਡ ਦੀ ਲਾਗਤ ਪ੍ਰਚੁਨ ਡਿਪਾਜ਼ਿਟ ਅਤੇ ਸੀ.ਏ.ਐਸ.ਏ ਡਿਪਾਜ਼ਿਟ ਦੀ ਦਿ੍ਰਸ਼ਟੀ ਤੋਂ ਭਾਰਤ ਦੇ ਮੋਹਰੀ ਐੱਸ.ਐੱਫ.ਬੀ. ਵਿੱਚੋਂ ਇੱਕ ਹੈ (ਸ਼ਰੋਤ: ਕਿ੍ਰਸਿਲ ਐਮ.ਆਈ ਐਂਡ ਏ. ਰਿਪੋਰਟ) ਨੇ ਆਈ.ਪੀ.ਓ ਦੇ ਲਈ ਆਪਣਾ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (‘‘ਡੀ.ਆਰ.ਐੱਚ.ਪੀ’’) ਭਾਰਤੀ ਪ੍ਰਤੀਭੁਤੀ ਅਤੇ ਐਕਸਚੇਂਜ ਬੋਰਡ (‘‘ਸੇਬੀ’’) ਕੋਲ ਦਾਖਲ ਕੀਤਾ ਹੈ।

ਬੈਂਕ ਨੇ 2016 ਵਿੱਚ ਭਾਰਤ ਦੇ ਪਹਿਲੇ ਛੋਟੇ ਵਿੱਤ ਬੈਂਕ ਦੇ ਰੂਪ ਵਿੱਚ ਕੰਮ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023 ਤੱਕ ਐੱਸ.ਐੱਫ.ਬੀ ਦੇ ਵਿੱਚ 99.82% ਦੇ ਗਰਾਂਟੀਸ਼ੁਦਾ ਕਰਜ਼ ਦੇ ਸੱਭ ਤੋਂ ਉੱਚੇ ਅਨੁਪਾਤ ਦੇ ਨਾਲ ਹੋਰ ਐੱਸ.ਐੱਫ.ਬੀ ਦੀ ਤੁਲਨਾ ਵਿੱਚ ਕਈ ਸੰਪਤੀ ਵਰਗਾਂ ਵਿੱਚ ਵੱਡੇ ਖਾਤੇ ਦੇ ਨਾਲ ਸੱਭ ਤੋਂ ਵਿਭਿੰਨ ਪੋਰਟਫੋਲੀਓ ਹੈ। (ਸ਼ਰੋਤ: ਕਿ੍ਰਸਿਲ ਐਮ.ਆਈ ਐਂਡ ਏ ਰਿਪੋਰਟ)।

ਬੈਂਕ ਦੀ ਯੋਜਨਾ ਸ਼ੁਰੂਆਤੀ ਜਨਤਕ ਮੁੱਦਾ (ਆਈ.ਪੀ.ਓ) ਦੁਆਰਾ 10 ਰੁਪਏ ਅੰਕਿਤ ਮੁੱਲ ਦੇ ਇਕੁਇਟੀ ਸ਼ੇਅਰ ਜਾਰੀ ਕਰਕੇ ਪੈਸੇ ਇਕੱਠੇ ਕਰਨ ਦੀ ਹੈ ਜਿਸ ਵਿੱਚ ਕੁੱਲ ਮਿਲਾ ਕੇ 450 ਕਰੋੜ ਰੁਪਏ ਤੱਕ ਦੇ ਇਕੁਇਟੀ ਸ਼ੇਅਰਾਂ ਦਾ ਫ੍ਰੈਸ਼ ਇਸ਼ੁ (ਫ੍ਰੈਸ਼ ਇਸ਼ੁ) ਅਤੇ 2412685 ਇਕੁਇਟੀ ਸ਼ੇਅਰਾਂ ਤੱਕ ਦਾ ਆਫਰ ਫੋਰ ਸੇਲ (‘‘ਆਫਰ ਫੋਰ ਸੇਲ’’) ਸ਼ਾਮਿਲ ਹੈ।

2412685 ਇਕੁਇਟੀ ਸ਼ੇਅਰਾਂ ਤੱਕ ਦੇ ਆਫਰ ਫੌਰ ਸੇਲ ਵਿੱਚ ਓਮਾਨ ਇੰਡੀਆ ਜੁਆਇੰਟ ਇੰਵੈਸਟਮੈਂਟ ਫੰਡ ॥ ਦੇ 836728 ਇਕੁਇਟੀ ਸ਼ੇਅਰ; ਪੀ.ਆਈ. ਵੈਂਚਰਸ ਐੱਲ.ਐੱਲ.ਪੀ ਦੇ 337396 ਇਕੁਇਟੀ ਸ਼ੇਅਰ ਐਮਿਕਸ ਕੈਪੀਟਲ ਪਰਾਈਵੇਟ ਇਕੁਇਟੀ। ਐੱਲ.ਐੱਲ.ਪੀ ਦੇ 604614 ਇਕੁਇਟੀ ਸ਼ੇਅਰ ਐਮਿਕਸ ਕੈਪੀਟਲ ਪਾਰਟਨਰਸ ਇੰਡੀਆ ਫੰਡ। (‘‘ਨਿਵੇਸ਼ਕ ਵਿਕਰੇਤਾ ਸ਼ੇਅਰਧਾਰਕ’’) ਦੇ 70178 ਇਕੁਇਟੀ ਸ਼ੇਅਰ ਅਤੇ ਡੀ.ਆਰ.ਐੱਚ.ਪੀ ਵਿੱਚ ਸੁਚੀਬੱਧ ਕੁੱਝ ਹੋਰ ਵਿਅਕਤੀਆਂ (‘‘ਹੋਰ ਵਿਕਰੇਤਾ ਸ਼ੇਅਰਧਾਰਕ’’) ਦੇ 563769 ਇਕੁਇਟੀ ਸ਼ੇਅਰ ਸ਼ਾਮਿਲ ਹਨ।

ਕੰਪਨੀ ਦੀ ਯੋਜਨਾ ਪ੍ਰੀ-ਆਈ.ਪੀ.ਓ ਪਲੇਸਮੈਂਟ ਰਾਉਂਡ ਵਿੱਚ 90 ਕਰੋੜ ਇਕੱਠੇ ਕਰਨ ਦੀ ਹੈ। ਜੇਕਰ ਅਜਿਹਾ ਪਲੇਸਮੈਂਟ ਕੀਤਾ ਜਾਂਦਾ ਹੈ ਤਾਂ ਨਵੇਂ ਇਸ਼ੁ ਦਾ ਅਕਾਰ ਘੱਟ ਹੋ ਜਾਵੇਗਾ।

ਬੈਂਕ ਨੇ ਬੈਂਕ ਦੀਆਂ ਭਵਿੱਖ ਦੀਆਂ ਪੂੰਜੀ ਲੋੜਾਂ ਨੂੰ ਪੂਰਾ ਕਰਨ ਲਈ ਬੈਂਕ ਦੇ ਟਿਅਰ-1 ਪੂੰਜੀ ਅਧਾਰ ਨੂੰ ਵਧਾਉਣ ਲਈ ਨਵੇਂ ਮੁੱਦੇ ਤੋਂ ਪ੍ਰਾਪਤ ਸ਼ੁੱਧ ਆਮਦਨ ਦਾ ਉਪਯੋਗ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਤੋਂ ਇਲਾਵਾ ਫ੍ਰੈਸ਼ ਇਸ਼ੁ ਤੋਂ ਪ੍ਰਾਪਤ ਆਮਦਨ ਦਾ ਉਪਯੋਗ ਆਫਰ ਨਾਲ ਸੰਬੰਧਿਤ ਖ਼ਰਚਿਆਂ ਨੂੰ ਪੂਰਾ ਕਰਨ ਲਈ ਵੀ ਕੀਤਾ ਜਾਵੇਗਾ।

ਨੁਵਾਮਾ ਵੈਲਥ ਮੈਨੇਜਮੈਂਟ ਲਿਮਿਟੇਡ (ਪੂਰਵ ਵਿੱਚ ਐਡਲਵਾਈਸ ਸਕਿਓਰਿਟੀਜ਼ ਲਿਮਿਟੇਡ ਦੇ ਨਾਮ ਤੋਂ ਜਾਣਿਆ ਜਾਂਦਾ ਸੀ) ਡੀ.ਏ.ਐੱਮ ਕੈਪੀਟਲ ਐਡਵਾਈਜ਼ਰਜ਼ ਲਿਮਿਟਡ ਅਤੇ ਇਕੁਇਰਸ ਕੈਪੀਟਲ ਪ੍ਰਾਈਵੇਟ ਲਿਮਿਟੇਡ ਇਸ ਇਸ਼ੁ ਦੇ ਬੁੱਕ ਰਨਿੰਗ ਲੀਡ ਮੈਨੇਜਰ ਹਨ।

ਰੈੱਡ ਹੈਰਿੰਗ ਪ੍ਰਾਸਪੈਕਟਸ ਦੁਆਰਾ ਪੇਸ਼ ਕੀਤੇ ਜਾਣ ਵਾਲੇ ਇਕੁਇਟੀ ਸ਼ੇਅਰਾਂ ਨੂੰ ਬੀ.ਐੱਸ.ਈ ਲਿਮਿਟੇਡ (‘‘ਬੀ.ਐੱਸ.ਈ’’) ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਆੱਫ ਇੰਡੀਆ ਲਿਮਿਟੇਡ (‘‘ਐੱਨ.ਐੱਸ.ਈ’’) ਵਰਗੇ ਸਟਾਕ ਐਕਸਚੇਂਜਾਂ ’ਤੇ ਸੁਚੀਬੱਧ ਕਰਨ ਦਾ ਪ੍ਰਸਤਾਵ ਹੈ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …