20.8 C
Toronto
Wednesday, August 12, 2026
spot_img
HomeਕੈਨੇਡਾFrontਪੰਜਾਬ ਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ’ਤੇ ਵਧਾਈਆਂ ਦਰਾਂ

ਪੰਜਾਬ ਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ’ਤੇ ਵਧਾਈਆਂ ਦਰਾਂ

ਪੰਜਾਬ ਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ’ਤੇ ਵਧਾਈਆਂ ਦਰਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਪੰਜਾਬ ਅਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ’ਤੇ ਟੋਲ ਟੈਕਸ ਦੀਆਂ ਦਰਾਂ ਵਿਚ ਸੋਧ ਕਰ ਦਿੱਤੀ ਹੈ, ਜੋ ਕਿ ਅੱਜ 14 ਜੁਲਾਈ ਤੋਂ ਪ੍ਰਭਾਵਸ਼ਾਲੀ ਹੋ ਗਈਆਂ ਹਨ। ਇਸ ਵਾਧੇ ਕਾਰਨ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਅੰਮਿ੍ਰਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ ਅਤੇ ਮੌੜ ਦੇ ਰੂਟਾਂ ’ਤੇ ਸਫਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਪ੍ਰਤੀ ਗੇੜਾ 5 ਤੋਂ ਲੈ ਕੇ 10 ਰੁਪਏ ਤੱਕ ਵਾਧੂ ਦੇਣੇ ਪੈਣਗੇ। ਇਸੇ ਦੌਰਾਨ ਭਾਰਤ ਸਰਕਾਰ ਨੇ 1 ਅਕਤੂਬਰ 2026 ਤੋਂ ਦੇਸ਼ ਭਰ ਵਿਚ 80 ਤੋਂ ਵੱਧ ਟੋਲ ਪਲਾਜ਼ੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਖੁਲਾਸਾ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਇਕ ਤਾਜ਼ਾ ਅੰਦਰੂਨੀ ਆਡਿਟ ਰਿਪੋਰਟ ਵਿਚ ਹੋਇਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਟੋਲ ਪਲਾਜ਼ੇ ਅਜਿਹੇ ਹਨ, ਜੋ ਆਪਣੀ ਪੂੰਜੀ ਲਾਗਤ ਵਸੂਲਣ ਤੋਂ ਬਾਅਦ ਵੀ 60 ਕਿਲੋਮੀਟਰ ਦੇ ਅੰਦਰ ਗੈਰਕਾਨੂੰਨੀ ਵਸੂਲੀ ਕਰ ਰਹੇ ਹਨ।

RELATED ARTICLES
POPULAR POSTS